ਬਿਕਰਮ ਸਿੰਘ ਮਜੀਠੀਆ ਦਾ ਨਾਂ ਇੱਕ ਹੋਰ ਘੁਟਾਲੇ ਮਾਮਲੇ ਵਿੱਚ ਗੂੰਜਿਆ

ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਇੱਕ ਹੋਰ ਮਾਮਲੇ ਵਿੱਚ ਗੂੰਜਿਆ ਹੈ। ਇਹ ਮਾਮਲਾ ਖੰਡ ਮਿੱਲਾਂ ਵਿੱਚ 915 ਕਰੋੜ ਦੇ ਘੁਟਾਲੇ ਦਾ ਹੈ। ਬੇਸ਼ੱਕ ਇਸ ਬਾਰੇ ਇਲਜ਼ਾਮ ਕਾਂਗਰਸੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਹੀ ਲਾਏ ਹਨ ਪਰ ਸੂਤਰਾਂ ਮੁਤਾਬਕ ਕੈਪਟਨ ਸਰਕਾਰ ਇਸ ਮਾਮਲੇ ਦੀ ਵੀ ਜਾਂਚ ਕਰਵਾਉਣ ਬਾਰੇ ਸੋਚ ਰਹੀ ਹੈ।ਲਾਲੀ ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਦੀਆਂ ਨੌਂ ਸਹਿਕਾਰੀ ਖੰਡ ਮਿੱਲਾਂ ਵਿੱਚੋਂ ਅੱਠ ਮਿੱਲਾਂ ਨਾਲ ਸਬੰਧਤ ਬਿਜਲੀ ਦੇ ਟੈਂਡਰ ਦੇਣ ਵਿੱਚ 915 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਇਸ ਮਾਮਲੇ ਵਿੱਚ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮਿਲੀਭੁਗਤ ਰਹੀ ਹੈ। ਲਾਲੀ ਮਜੀਠੀਆ ਨੇ ਸ਼ਨੀਵਾਰ ਮੀਡੀਆ ਸਾਹਮਣੇ ਦਾਅਵਾ ਕੀਤਾ ਸੀ ਕਿ ਅੱਠ ਖੰਡ ਮਿੱਲਾਂ ਵਿੱਚ ਕੋ-ਜਨਰੇਸ਼ਨ ਨੂੰ ਅਪਗਰੇਡ, ਆਧੁਨਿਕੀਕਰਨ ਤੇ ਸਥਾਪਤ ਕਰਨ ਲਈ ਟੈਂਡਰ ਅਲਾਟ ਕਰਨ ਵਿੱਚ ਬੇਨਿਯਮੀਆਂ ਤੇ ਭਾਈ-ਭਤੀਜਾਵਾਦ ਹੋਇਆ ਹੈ।

Be the first to comment

Leave a Reply