ਬਿਜਲੀ ਦੀ ਸਪਲਾਈ ਵੱਧ ਆਉਣ ਨਾਲ ਜ਼ਬਰਦਸਤ ਕਰੰਟ ਨੂੰ ਲੱਗਾ, ਮੌਤ

ਬਟਾਲਾ :- ਮੰਗਲਵਾਰ ਦੇਰ ਰਾਤ ਪਿੰਡ ਪੁਰੀਆਂ ਖੁਰਦ ਵਿਖੇ ਬਿਜਲੀ ਦੀ ਸਪਲਾਈ ਵੱਧ ਆਉਣ ਨਾਲ ਇਕ ਵਿਅਕਤੀ ਨੂੰ ਜ਼ਬਰਦਸਤ ਕਰੰਟ ਲੱਗਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਪੁਰੀਆਂ ਖੁਰਦ ਵਿਖੇ ਅਚਾਨਕ ਬਿਜਲੀ ਦੀ 11 ਹਜ਼ਾਰ ਕੇਵੀ ਲਾਇਨਾਂ ‘ਚ ਤਕਨੀਕੀ ਖਰਾਬੀ ਆਉਣ ਨਾਲ ਘਰਾਂ ਦੀ ਬਿਜਲੀ ਵੱਧ ਆ ਗਈ ਸੀ ਜਿਸ ਕਾਰਨ ਲੋਕਾਂ ‘ਚ ਇਕਦਮ ਭਗਦੜ ਮਚ ਗਈ। ਪਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵੀ ਆਪਣੇ ਘਰ ਲੱਗੇ ਟੀ. ਵੀ. ਨੂੰ ਬੰਦ ਕਰਨ ਗਏ ਨੂੰ ਕਰੰਟ ਦਾ ਜਬਰਦਸਤ ਝਟਕਾ ਲੱਗਣ ਨਾਲ ਬੇਹੋਸ਼ ਹੋ ਗਿਆ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾਂ ਦੀ ਸੂਚਨਾ ਮਿਲਦੇ ਹੀ ਐਸ. ਡੀ. ਐਮ. ਰੋਹਿਤ ਗੁਪਤਾ, ਐਸ. ਡੀ. ਓ. ਬਲਵਿੰਦਰ ਸਿੰਘ ਉਧਨਵਾਲ, ਐਸ. ਡੀ. ਓ ਬਲਜੀਤ ਸਿੰਘ ਸਰਾਂ ਉਮਰਪੁਰਾ ਮੌਕੇ ‘ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਕੀ ਕਹਿਣਾ ਐਕਸੀਅਨ ਦਾ
ਇਸ ਸੰਬੰਧੀ ਜਦੋਂ ਐਕਸੀਅਨ ਸਿਟੀ ਰਾਮੇਸ਼ ਸਾਰੰਗਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 11 ਹਜ਼ਾਰ ਕੇਵੀ ਲਾਇਨਾਂ ‘ਤੇ ਲੱਗੇ 3 ਇਸੂਲੈਂਟਰ ਅਚਾਨਕ ਫਟ ਗਏ ਸੀ। ਤਾਰ ਐਲ. ਟੀ. ਲਾਇਨ ‘ਤੇ ਡਿੱਗ ਗਈ ਜਿਸ ਕਾਰਨ ਪਿੰਡ ਪੁਰੀਆਂ ਕਲਾਂ ਦੀ ਬਿਜਲੀ ਸਪਲਾਈ ‘ਚ ਕਰੰਟ ਓਵਰਲੋਡ ਹੋ ਗਿਆ ਅਤੇ ਪਿੰਡ ਵਾਸੀਆਂ ਦੇ ਇਲੈਕਟ੍ਰੋਨਿਕ ਸਾਮਾਨ ਦਾ ਕਾਫੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ ਅਤੇ ਇਸ ਤੋਂ ਇਲਾਵਾ ਬਕਸਿਆ ‘ਚ ਲੱਗੇ ਕੁੱਝ ਮੀਟਰ ਵੀ ਸੜ ਗਏ।

Be the first to comment

Leave a Reply