ਬਿਜਲੀ ਬੱਚਤ ਮਾਮਲੇ ਚ ਮੋਹਾਲੀ ਬਣੇਗਾ ਪੰਜਾਬ ਦਾ ਨੰਬਰ 1 ਸ਼ਹਿਰ

ਮੋਹਾਲੀ – ਬਿਜਲੀ ਬੱਚਤ ਕਰਨ ‘ਚ ਮੋਹਾਲੀ ਸ਼ਹਿਰ ਪੰਜਾਬ ਦਾ ਪਹਿਲੇ ਨੰਬਰ ਦਾ ਸ਼ਹਿਰ ਬਣਨ ਜਾ ਰਿਹਾ ਹੈ । ਨਗਰ ਨਿਗਮ ਮੋਹਾਲੀ ਵਲੋਂ ਸ਼ਹਿਰ ‘ਚ ਸਾਢੇ 22 ਹਜ਼ਾਰ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ, ਜੋ ਕਿ ਪੰਜਾਬ ਦੇ ਕਿਸੇ ਹੋਰ ਸ਼ਹਿਰ ‘ਚ ਅਜੇ ਤਕ ਇੰਨੇ ਵੱਡੇ ਪੱਧਰ ‘ਤੇ ਨਹੀਂ ਲਾਈਆਂ ਗਈਆਂ ਹਨ । ਲਾਈਟਾਂ ਲੱਗਣ ਨਾਲ ਮੋਹਾਲੀ ਸ਼ਹਿਰ ‘ਚ ਬਿਜਲੀ ਦੀ ਭਾਰੀ ਬੱਚਤ ਹੋਵੇਗੀ । ਭਾਵੇਂ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀ ਪਰ ਹੁਣ ਇਸ ਪ੍ਰੋਜੈਕਟ ਨੇ ਤੇਜ਼ੀ ਫੜੀ ਹੈ ਤੇ ਜਲਦ ਹੀ ਇਹ ਮੁਕੰਮਲ ਹੋ ਜਾਵੇਗਾ।

Be the first to comment

Leave a Reply