ਬਿਹਤਰ ਜੀਵਨ ਬਿਤਾਉਣ ਵਿਚ ਮਦਦ ਪਹੁੰਚਾਉਣ ਲਈ ਜੇਲ ਪ੍ਰਣਾਲੀ ਵਿਚ ਸੁਧਾਰ ਦਾ ਬਿੱਲ ਪਾਸ

ਵਾਸ਼ਿੰਗਟਨ — ਅਮਰੀਕਾ ਦੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਨੇ ਸੰਘੀ ਜੇਲਾਂ ਤੋਂ ਰਿਹਾਈ ਤੋਂ ਬਾਅਦ ਕੈਦੀਆਂ ਦੀ ਦੁਬਾਰਾ ਅਪਰਾਧ ਵਿਚ ਸ਼ਮੂਲੀਅਤ ਦਰ ਨੂੰ ਘੱਟ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਬਿਹਤਰ ਜੀਵਨ ਬਿਤਾਉਣ ਵਿਚ ਮਦਦ ਪਹੁੰਚਾਉਣ ਲਈ ਜੇਲ ਪ੍ਰਣਾਲੀ ਵਿਚ ਸੁਧਾਰ ਦਾ ਬਿੱਲ ਪਾਸ ਕੀਤਾ ਹੈ। ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਵਿਚ ਕੱਲ ਪਾਸ ਇਸ ਬਿੱਲ ਨੂੰ ਹੁਣ ਸੈਨੇਟ ਵਿਚ ਪੇਸ਼ ਕੀਤਾ ਜਾਏਗਾ। ਸੁਧਾਰਵਾਦੀ ਅਤੇ ਕੁੱਝ ਕੰਜ਼ਰਵੇਟਿਵ ਮੈਂਬਰ ਛੋਟੇ ਅਪਰਾਧੀਆਂ ਨੂੰ ਦਹਾਕਿਆਂ ਤੱਕ ਜੇਲ ਵਿਚ ਰੱਖਣ ਵਾਲੇ ਲਾਜ਼ਮੀ ਘੱਟ ਤੋਂ ਘੱਟ ਸਜ਼ਾ ਕਾਨੂੰਨ ਵਿਚ ਸੁਧਾਰ ਲਈ ਆਪਣਾ ਜ਼ੋਰ ਲਗਾ ਰਹੇ ਹਨ, ਜਦੋਂਕਿ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਮੈਂਬਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੁਧਾਰਾਂ ਨੂੰ ਫਿਲਹਾਲ ਠੰਡੇ ਬਸਤੇ ਵਿਚ ਪਾ ਦੇਣਾ ਚਾਹੀਦਾ ਹੈ।