ਬਿਹਾਰ ਵਿਚ ਯਾਤਰੀ ਟ੍ਰੇਨ ‘ਚ ਅੱਗ ਲੱਗਣ ਕਾਰਨ ਟ੍ਰੇਨ ਦੀਆਂ ਛੇ ਬੋਗੀਆਂ ਸੜ ਗਈਆਂ

ਪਟਨਾ — ਬਿਹਾਰ ਵਿਚ ਮੋਕਾਮਾ ਵਿਖੇ ਪਟਨਾ-ਮੋਕਾਮਾ ਮੇਮੂ ਯਾਤਰੀ ਟ੍ਰੇਨ ‘ਚ ਮੰਗਲਵਾਰ ਦੇਰ ਰਾਤ ਕਰੀਬ 1 ਵਜੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟ੍ਰੇਨ ਦੀਆਂ ਛੇ ਬੋਗੀਆਂ ਪੂਰੀ ਤਰ੍ਹਾਂ ਸੜ ਗਈਆਂ। ਫਾਸਟ ਪੈਸੈਂਜਰ ਮੇਮੂ ਟ੍ਰੇਨ ਦਾ ਇੰਜਨ ਵੀ ਪੂਰੀ ਤਰ੍ਹਾਂ ਸੜ ਗਿਆ। ਅੱਗ ਬੁਝਾਊ ਗੱਡੀਆਂ ਵਲੋਂ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਹੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਘਟਨਾ ਦੀ ਖਬਰ ਮਿਲਦੇ ਹੀ ਰੇਲਵੇ ਵਿਭਾਗ ‘ਚ ਹੜਕੰਪ ਮੱਚ ਗਿਆ। ਗਨੀਮਤ ਇਹ ਸੀ ਕਿ ਟ੍ਰੇਨ ਪੂਰੀ ਤਰ੍ਹਾਂ ਖਾਲੀ ਸੀ ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਹ ਟ੍ਰੇਨ ਰੋਜ਼ਾਨਾ ਮੋਕਾਮਾ ਤੋਂ ਪਟਨਾ ਲਈ ਸਵੇਰੇ 05:35 ਵਜੇ ਚਲਦੀ ਹੈ। ਇਸ ਲਈ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਟ੍ਰੇਨ ਸੇਂਟਿੰਗ ਲਾਈਨ ‘ਤੇ ਖੜ੍ਹੀ ਸੀ ਤਾਂ ਜੋ ਬੁੱਧਵਾਰ ਸਵੇਰੇ ਪਟਨਾ ਲਈ ਰਵਾਨਾ ਹੋ ਸਕੇ। ਰਾਤ ਦੇ ਸਮੇਂ ਅਚਾਨਕ ਟ੍ਰੇਨ ਦੀਆਂ ਬੋਗੀਆਂ ਨੂੰ ਅੱਗ ਲੱਗ ਗਈ ਅਤੇ ਫੈਲਦੀ ਹੋਈ ਇਕ ਤੋਂ ਬਾਅਦ ਇਕ ਹੋਰ ਬੋਗੀਆਂ ਤੱਕ ਪਹੁੰਚ ਗਈ। ਹਾਲਾਂਕਿ ਕੁਝ ਹੋਰ ਬੋਗੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਸੂਤਰਾਂ ਅਨੁਸਾਰ ਸ਼ਾਰਟ ਸਰਕਟ ਕਾਰਨ ਇਹ ਅੱਗ ਭੜਕੀ ਹੋ ਸਕਦੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਰ.ਪੀ.ਐੱਫ. ਜੀ.ਆਰ.ਪੀ. ਅਤੇ ਮੋਕਾਮਾ ਥਾਣਾ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਅੱਗ ਬੁਝਾਉਣ ਦੀ ਤਤਕਾਲ ਕੋਈ ਵਿਵਸਥਾ ਨਹੀਂ ਸੀ। ਅੱਧੀ ਰਾਤ ਹੋਣ ਕਾਰਨ ਅੱੱਗ ‘ਤੇ ਤਤਕਾਲ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਕਾਰਨ ਇੰਨਾ ਨੁਕਸਾਨ ਹੋ ਗਿਆ

Be the first to comment

Leave a Reply

Your email address will not be published.


*