ਬਿਹਾਰ ਸਰਕਾਰ ਵੱਲੋਂ ਲਾਲੂ ਪਰਿਵਾਰ ਨੂੰ ਇਕ ਹੋਰ ਵੱਡਾ ਝਟਕਾ

ਪਟਨਾ—ਬਿਹਾਰ ‘ਚ ਹੋਏ ਸਿਆਸੀ ਯੁੱਧ ਦੇ ਬਾਅਦ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ‘ਤੇ ਆਏ ਦਿਨ ਮੁਸੀਬਤਾਂ ਦਾ ਕਹਿਰ ਟੁੱਟਦਾ ਰਹਿੰਦਾ ਹੈ। ਇਸ ‘ਚ ਬਿਹਾਰ ਸਰਕਾਰ ਵੱਲੋਂ ਲਾਲੂ ਪਰਿਵਾਰ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਗਿਆ। ਸੂਤਰਾਂ ਦੇ ਮੁਤਾਬਕ ਬਿਹਾਰ ਸਰਕਾਰ ਨੇ ਲਾਲੂ ਪ੍ਰਸਾਦ ਯਾਦਵ ਦੇ ਦੋਵੇਂ ਪੁੱਤਰਾਂ ਨੂੰ ਦਿੱਤਾ ਗਿਆ ਸਰਕਾਰੀ ਘਰ ਉਨ੍ਹਾਂ ਤੋਂ ਵਾਪਸ ਲੈ ਲਿਆ ਹੈ। ਬਿਹਾਰ ਸਰਕਾਰ ਦੇ ਭਵਨ ਨਿਰਮਾਣ ਵੱਲੋਂ ਇਕ ਆਦੇਸ਼ ਜਾਰੀ ਕੀਤਾ ਗਿਆ, ਜਿਸ ‘ਚ ਰਾਜਦ ਦੇ ਸਾਰੇ ਮੰਤਰੀਆਂ ਦੇ ਬੰਗਲਿਆਂ ਨੂੰ ਭਾਜਪਾ ਦੇ ਮੰਤਰੀਆਂ ਨੂੰ ਸੌਂਪਣ ਦਾ ਪੂਰਾ ਵਿਸ਼ਲੇਸ਼ਣ ਦਿੱਤਾ ਗਿਆ।
ਮਹਾਗਠਜੋੜ ਦੇ ਬਾਅਦ ਲਾਲੂ ਦੇ ਦੋਵੇਂ ਪੁੱਤਰਾਂ ਨੂੰ ਸਰਕਾਰ ਵੱਲੋਂ ਦੇਸ਼ ਰਤਨ ਮਾਰਗ ‘ਤੇ ਦੋ ਵੱਖ-ਵੱਖ ਬੰਗਲੇ ਦਿੱਤੇ ਗਏ। ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਦੇਸ਼ ਰਤਨ ਮਾਰਗ ‘ਤੇ ਅਤੇ ਸਾਬਕਾ ਸਿਹਤ ਮੰਤਰੀ ਤੇਜ਼ ਪ੍ਰਤਾਪ ਯਾਦਵ ਨੂੰ 3 ਦੇਸ਼ ਰਤਨ ਮਾਰਗ ‘ਤੇ ਸਥਿਤ ਬੰਗਲਾ ਦਿੱਤਾ ਗਿਆ ਸੀ। ਹੁਣ ਮਹਾ ਗਠਜੋੜ ਟੁੱਟ ਜਾਣ ਦੇ ਬਾਅਦ ਤੇਜਸਵੀ ਯਾਦਵ ਦਾ ਬੰਗਲਾ ਨਵੇਂ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਤੇਜ਼ ਪ੍ਰਤਾਪ ਯਾਦਵ ਦਾ ਬੰਗਲਾ ਬਿਹਾਰ ਵਿਧਾਨ ਪਰੀਸ਼ਦ ਦੇ ਸਭਾਪਤੀ ਨੂੰ ਸੌਂਪ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਤੇਜਸਵੀ ਯਾਦਵ ਨੂੰ ਨੇਤਾ ਪ੍ਰਤੀਪੱਖ ਦੇ ਤੌਰ ‘ਤੇ 1 ਪੋਲੋ ਰੋਡ ਆਵਾਸ ਸੌਂਪਿਆ ਗਿਆ ਹੈ, ਜੋ ਪਹਿਲਾਂ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੇ ਕੋਲ ਸੀ।

Be the first to comment

Leave a Reply