ਬਿੱਲ ਅਨੁਸਾਰ ਇਕੱਠਿਆਂ ਤਿੰਨ ਤਲਾਕ ‘ਤੇ ਪਤੀ ਨੂੰ ਹੋ ਸਕਦੀ ਹੈ 3 ਸਾਲ ਤਕ ਦੀ ਸਜ਼ਾ

ਨਵੀਂ ਦਿੱਲੀ—ਇਕੱਠਿਆਂ ਤਿੰਨ ਤਲਾਕ ਨੂੰ ਜੁਰਮ ਠਹਿਰਾਉਣ ਵਾਲਾ ਬਿੱਲ ਲੋਕ ਸਭਾ ‘ਚ ਤਾਂ ਪਾਸ ਹੋ ਚੁੱਕਾ ਹੈ ਪਰ ਰਾਜ ਸਭਾ ‘ਚ ਬਹੁਮਤ ਨਾ ਹੋਣ ਕਾਰਨ ਸਰਕਾਰ ਹੁਣ ਵਿਰੋਧੀ ਧਿਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਇਸ ਬਿੱਲ ਨੂੰ ਮੰਗਲਵਾਰ ਰਾਜ ਸਭਾ ‘ਚ ਪੇਸ਼ ਕੀਤਾ ਜਾਣਾ ਸੀ ਪਰ ਸੰਸਦੀ ਮਾਮਲੇ ਮੰਤਰੀ ਅਨੰਤ ਕੁਮਾਰ ਨੇ ਦੱਸਿਆ ਕਿ ਹੁਣ ਇਸ ਨੂੰ ਬੁੱਧਵਾਰ ਪੇਸ਼ ਕੀਤਾ ਜਾ ਸਕਦਾ ਹੈ। ਕੁਮਾਰ ਨੇ ਦੱਸਿਆ ਕਿ ਬਿੱਲ ‘ਤੇ ਸਹਿਮਤੀ ਬਣਾਉਣ ਲਈ ਸਰਕਾਰ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਰਾਜ ਸਭਾ ‘ਚ ਵੀ ਬਿੱਲ ਆਸਾਨੀ ਨਾਲ ਪਾਸ ਹੋ ਜਾਵੇਗਾ।
ਬਿੱਲ ਅਨੁਸਾਰ ਇਕੱਠਿਆਂ ਤਿੰਨ ਤਲਾਕ ‘ਤੇ ਪਤੀ ਨੂੰ 3 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ ਅਤੇ ਕੁਝ ਵਿਰੋਧੀ ਪਾਰਟੀਆਂ ਨੂੰ ਇਸ ‘ਤੇ ਇਤਰਾਜ਼ ਹੈ। ਖੱਬੇਪੱਖੀਆਂ ਦਾ ਕਹਿਣਾ ਹੈ ਕਿ ਭਾਜਪਾ ਸਿਆਸੀ ਫਾਇਦੇ ਲਈ ਜਲਦਬਾਜ਼ੀ ‘ਚ ਇਸ ਬਿੱਲ ਨੂੰ ਲੈ ਕੇ ਆਈ ਹੈ ਅਤੇ ਉਸ ਦਾ ਮਕਸਦ ਫਿਰਕੂ ਧਰੁਵੀਕਰਨ ਕਰਨਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਕਾਂਗਰਸ ‘ਤੇ ਟਿਕੀਆਂ ਹਨ ਅਤੇ ਬਿੱਲ ਦਾ ਭਵਿੱਖ ਬਹੁਤ ਦੇਰ ਤਕ ਕਾਂਗਰਸ ਦੇ ਰੁਖ ‘ਤੇ ਨਿਰਭਰ ਹੈ ਕਿਉਂਕਿ ਉਚ ਸਦਨ ਵਿਚ ਸਰਕਾਰ ਕੋਲ ਬਹੁਮਤ ਨਹੀਂ।

Be the first to comment

Leave a Reply