ਬੀਤੇ ਸਾਲ 29 ਦਸੰਬਰ ਨੂੰ ਲਾਪਤਾ ਹੋਏ 50 ਸਾਲਾ ਪਿਤਾ ਦੀ ਪੁਲਸ ਨੇ ਭਾਲ ਕਰ ਲਈ

ਮੈਲਬੌਰਨ — ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਬੀਤੇ ਸਾਲ 29 ਦਸੰਬਰ ਨੂੰ ਲਾਪਤਾ ਹੋਏ 50 ਸਾਲਾ ਪਿਤਾ ਦੀ ਪੁਲਸ ਨੇ ਭਾਲ ਕਰ ਲਈ ਹੈ। ਮੈਲਬੌਰਨ ਦੇ ਰਹਿਣ ਵਾਲੇ ਜੂਲੀਓ ਲੇਸਟਰ ‘ਅਸਕੁਈ’ ਨੂੰ ਲੱਭਣ ਲਈ ਜ਼ਮੀਨੀ ਪੱਧਰ ‘ਤੇ ਅਤੇ ਹਵਾਈ ਜਹਾਜ਼ਾਂ ਜ਼ਰੀਏ ਖੋਜ ਕੀਤੀ ਗਈ। ਜੂਲੀਓ ਨੇ ਆਖਰੀ ਵਾਰ 29 ਦਸੰਬਰ ਨੂੰ ਫੇਸਬੁੱਕ ‘ਤੇ ਪੋਸਟ ਸਾਂਝੀ ਕਰ ਕੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਏ ਸਨ। ਜੂਲੀਓ ਨੇ ਕਿਹਾ ਕਿ ਉਹ 5 ਦਿਨ ਝਾੜੀਆਂ ‘ਚ ਰਹੇ, ਉਹ ਰਸਤਾ ਭਟਕ ਗਏ ਸਨ। ਉਨ੍ਹਾਂ ਦੱਸਿਆ ਕਿ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਉਹ ਮੈਲਬੌਰਨ ਦੇ ਪਾਰਕ ਰੇਂਜਰਸ ‘ਚ ਮਿਲੇ ਅਤੇ ਉਨ੍ਹਾਂ ਨੇ ਭਾਲ ਲਈ ਪੁਲਸ ਦੀਆਂ ਕੋਸ਼ਿਸ਼ਾਂ ਦਾ ਧੰਨਵਾਦ ਕੀਤਾ। ਜੂਲੀਓ ਦੀ ਬੇਟੀ ਆਪਣੇ ਪਿਤਾ ਨੂੰ ਸੁਰੱਖਿਆ ਦੇਖ ਕੇ ਖੁਸ਼ ਹੋ ਗਈ ਅਤੇ ਉਸ ਦੀਆਂ ਅੱਖਾਂ ‘ਚ ਹੰਝੂ ਆ ਗਏ। ਉਸ ਨੇ ਕਿਹਾ ਕਿ ਮੈਂ ਬਹੁਤ ਘਬਰਾ ਗਈ ਸੀ। ਉਸ ਨੇ ਕਿਹਾ ਕਿ ਅਸੀਂ ਹਰ ਦਿਨ ਬਸ ਇੰਝ ਹੀ ਲੰਘਾ ਦਿੱਤਾ ਕਿ ਪਿਤਾ ਜ਼ਰੂਰ ਮਿਲਣਗੇ ਅਤੇ ਇਹ ਸੱਚ ਵੀ ਹੋਇਆ।

Be the first to comment

Leave a Reply