ਬੀਬੀ ਜਗੀਰ ਕੌਰ ਵੱਲੋਂ ਦਿੱਲੀ ਇਕਾਈ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

ਚੰਡੀਗੜ੍ਹ – ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਵਿੰਗ, ਦਿੱਲੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਦਿੱਲੀ ਇਕਾਈ ਦੀ ਦੁਜੀ ਸੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਬੀਬੀ ਬਲਜੀਤ ਕੌਰ ਪਟੇਲ ਨਗਰ ਨੂੰ ਦਿੱਲੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਦਿੱਲੀ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਇੰਦਰਜੀਤ ਕੌਰ ਪਟੇਲ ਨਗਰ, ਬੀਬੀ ਹਰਜਿੰਦਰ ਕੌਰ ਪਟੇਲ ਨਗਰ, ਬੀਬੀ ਦਿਲਬੀਰ ਕੌਰ ਮੀਨਕਾਸ਼ੀ ਗਾਰਡਨ, ਬੀਬੀ ਜਸਬੀਰ ਕੌਰ ਰਾਜੌਰੀ ਗਾਰਡਨ, ਬੀਬੀ ਗੁਰਮੀਤ ਕੌਰ ਸੁਭਾਸ਼ ਨਗਰ, ਬੀਬੀ ਤਰਵਿੰਦਰ ਕੌਰ ਕਾਲੜਾ ਪਹਾੜਗੰਜ ਅਤੇ ਬੀਬੀ ਗੁਰਦਰਸ਼ਨ ਕੌਰ ਦਵਾਰਕਾ ਦੇ ਨਾਮ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਦਿਲਬੀਰ ਕੌਰ ਸ਼ਾਹਪੁਰ ਅਤੇ ਬੀਬੀ ਗੁਰਚਰਨ ਕੌਰ ਅਰਜੁਨ ਨਗਰ ਦਿੱਲੀ ਇਸਤਰੀ ਅਕਾਲੀ ਦਲ ਦੀਆਂ ਸਕੱਤਰ ਹੋਣਗੀਆਂ। ਉਹਨਾਂ ਦੱਸਿਆ ਕਿ ਬੀਬੀ ਦਵਿੰਦਰਜਤ ਕੌਰ ਮੀਨਾਕਸ਼ੀ ਗਾਰਡਨ, ਬੀਬੀ ਮਨਜੀਤ ਕੌਰ ਕਾਲਕਾਜੀ ਅਤੇ ਬੀਬੀ ਇਸ਼ਪ੍ਰੀਤ ਕੌਰ ਨਾਰੰਗ ਨੂੰ ਦਿੱਲੀ ਇਸਤਰੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ. ਸੁਦੀਪ ਸਿੰਘ ਨੂੰ ਦਿੱਲੀ ਇਕਾਈ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

Be the first to comment

Leave a Reply