ਬੀ.ਸੀ.ਸੀ.ਆਈ. ਤੋਂ ਹਿੱਤਾਂ ਦੇ ਟਕਰਾਅ ਮੁੱਦੇ ‘ਤੇ ਸਪੱਸ਼ਟੀਕਰਨ ਮੰਗਿਆ – ਦ੍ਰਾਵਿੜ

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਹਿੱਤਾਂ ਦੇ ਟਕਰਾਅ ਮੁੱਦੇ ‘ਤੇ ਸਪੱਸ਼ਟੀਕਰਨ ਮੰਗਿਆ ਹੈ।
ਹਾਲ ਹੀ ਵਿਚ ਬੀ.ਸੀ.ਸੀ.ਆਈ. ਦਾ ਸੰਚਾਲਨ ਕਰ ਰਹੀ ਅਧਿਕਾਰੀਆਂ ਦੀ ਕਮੇਟੀ (ਸੀ.ਓ.ਏ.) ਦੇ ਮੈਂਬਰ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮੰਨੇ-ਪ੍ਰਮੰਨੇ ਇਤਿਹਾਸਕਾਰ ਰਾਮਚੰਦਰਾ ਗੂਹਾ ਨੇ ਕਈ ਧਾਕੜ ਕ੍ਰਿਕਟ ਖਿਡਾਰੀਆਂ ਵਿਰੁੱਧ ਹਿੱਤਾਂ ਦੇ ਟਕਰਾਅ ਦੇ ਮੁੱਦੇ ਨੂੰ ਚੁੱਕਿਆ ਸੀ, ਜਿਸ ਵਿਚ ਦ੍ਰਾਵਿੜ ਦਾ ਵੀ ਜ਼ਿਕਰ ਸੀ। ਗੂਹਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਵਾਰ-ਵਾਰ ਇਸ ਗੱਲ ਨੂੰ ਉਠਾਇਆ ਹੈ ਕਿ ਕਈ ਵਿਅਕਤੀ ਇਕ ਸਮੇਂ ‘ਤੇ ਦੋਵੇਂ ਅਹੁਦੇ ਨਹੀਂ ਸੰਭਾਲ ਸਕਦਾ ਤੇ ਨਾ ਹੀ ਦੋਵੇਂ ਕੰਮਾਂ ਦੀ ਜ਼ਿੰਮੇਵਾਰੀ ਪ੍ਰਤੀ ਨਿਆ ਕਰ ਸਕਦਾ ਹੈ। ਇਹ ਲੋਢਾ ਕਮੇਟੀ ਦੇ ਸੁਝਾਵਾਂ ਦੇ ਉਲਟ ਵੀ ਹੈ।

Be the first to comment

Leave a Reply