ਬੁਝਿਆ ਪਰਿਵਾਰ ਦਾ ਆਖਰੀ ਚਿਰਾਗ

ਮੰਡੀ ਗੋਬਿੰਦਗੜ੍ਹ — ਰੋਜ਼ਗਾਰ ਦੀ ਭਾਲ ‘ਚ ਵਿਦੇਸ਼ ਗਏ ਸਥਾਨਕ ਪਿੰਡ ਜੱਸੜਾਂ ਦੇ 28 ਸਾਲਾ ਨੌਜਵਾਨ ਦੀ ਜਰਮਨ ‘ਚ ਪਿਛਲੀ 26 ਅਪ੍ਰੈਲ ਨੂੰ ਭੇਤਭਰੇ ਹਾਲਾਤ ‘ਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਅਣਥੱਕ ਯਤਨਾਂ ਸਦਕਾ ਤੇ ਕੇਂਦਰੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਦੇ ਉਦਮ ਨਾਲ ਮ੍ਰਿਤਕ ਹਰਸਿਮਰਨ ਸਿੰਘ ਦੀ ਮ੍ਰਿਤਕ ਦੇਹ ਬੁੱਧਵਾਰ ਤੜਕੇ ਜਰਮਨ ਤੋਂ ਦਿੱਲੀ ਏਅਰਪੋਟ ਪਹੁੰਚੀ ਅਤੇ ਦੁਪਹਿਰ 2 ਵਜੇ ਦੇ ਲਗਭਗ ਪਿੰਡ ਜੱਸੜਾਂ ਵਿਖੇ ਪਹੁੰਚੀ। ਜਿਸ ਤੋਂ ਬਾਅਦ ਦੁਪਹਿਰ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਵਲੋਂ ਸੇਜਲ ਅੱਖਾਂ ਨਾਲ ਪਿੰਡ ਜੱਸੜਾਂ ਦੇ ਸ਼ਮਸ਼ਾਨਘਾਟ ਵਿਚ ਹਰਸਿਮਰਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।