ਬੁਰਕਾ ਨਾ ਪਹਿਨਣ ਉੱਤੇ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ

ਇਥੋਂ ਦੇ ਇਕ ਪਬਲਿਕ ਪਾਰਕ ਵਿਚ ਇਕ ਔਰਤ ਨਾਲ ਕੁਝ ਔਰਤਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪਾਰਕ ਵਿਚ ਬੈਠੀ ਇਕ ਔਰਤ ਲਾਲ ਸਕਾਰਫ ਨਾਲ ਆਪਣਾ ਸਿਰ ਢੱਕ ਰਹੀ ਸੀ ਕਿ ਇੰਨੇ ਨੂੰ ਉਥੇ ਇਕ ਹੋਰ ਔਰਤ ਵਲੋਂ ਉਸ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਗਈ।

ਇਸ ਸਾਰੀ ਘਟਨਾ ਦੀ ਕਿਸੇ ਵਲੋਂ ਵੀਡੀਓ ਬਣਾ ਲਈ ਗਈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਦੋ ਔਰਤਾਂ ਜਿਨ੍ਹਾਂ ਨੇ ਬੁਰਕਾ ਪਹਿਨਿਆ ਹੋਇਆ ਹੈ ਉਹ ਉਸ ਲਾਲ ਸਕਾਰਫ ਵਾਲੀ ਔਰਤ ਨਾਲ ਬਹਿਸਬਾਜ਼ੀ ਕਰ ਰਹੀਆਂ ਹਨ। ਇਹ ਸਭ ਦੇਖ ਹੋਰ ਔਰਤਾਂ ਉਥੇ ਪਹੁੰਚ ਗਈਆਂ ਅਤੇ ਸਕਾਰਫ ਵਾਲੀ ਔਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਵੀਡੀਓ ਨੂੰ ਫੇਸਬੁੱਕ ਗਰੁੱਪ ‘ਮਾਈ ਸਟੈਲਥੀ ਫ੍ਰੀਡਮ’ ਵਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਉੱਤੇ ਕੁੱਟਮਾਰ ਕਰਨ ਵਾਲੀਆਂ ਔਰਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੁਮੈਂਟਿੰਗ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।