ਬੁੱਧਵਾਰ ਦੇਰ ਸ਼ਾਮ ਇਕ ਲੜਕੇ ਦਾ ਕੁਝ ਲੜਕਿਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ

ਪੰਚਕੂਲਾ— ਮਨਸਾ ਦੇਵੀ ਸਥਿਤ ਪੁਲਸ ਕਮਿਸ਼ਨਰ ਦੇ ਦਫਤਰ ਤੋਂ ਕੁਝ ਦੂਰੀ ‘ਤੇ ਬੁੱਧਵਾਰ ਦੇਰ ਸ਼ਾਮ ਇਕ ਲੜਕੇ ਦਾ ਕੁਝ ਲੜਕਿਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਐੱਸ. ਡੀ. ਸੀ. ਸਥਿਤ ਭੈਂਸਾ ਟਿੱਬਾ ਦੇ ਰਹਿਣ ਵਾਲੇ ਜਗਦੀਪ ਸਿੰਘ (25) ਦੀ ਲਾਸ਼ ਹਸਪਤਾਲ ਦੇ ਮੁਰਦਾਘਰ ‘ਚ ਰੱਖ ਦਿੱਤੀ ਹੈ।
ਪੁਲਸ ਸੂਤਰਾਂ ਅਨੁਸਾਰ ਕੁਝ ਸ਼ੱਕੀ ਲੜਕਿਆਂ ਨੂੰ ਰਾਊਂਡਅਪ ਕੀਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਗਦੀਪ ਸਿੰਘ ਮਨਸਾ ਦੇਵੀ ‘ਚ ਪ੍ਰਸ਼ਾਦ ਦੀ ਦੁਕਾਨ ਚਲਾਉਂਦਾ ਸੀ। ਬੁੱਧਵਾਰ ਸ਼ਾਮ ਉਸਦੇ ਚਚੇਰੇ ਭਰਾ ਦੀ ਪੁਲਸ ਕਮਿਸ਼ਨਰ ਦਫਤਰ ਤੋਂ ਕੁਝ ਦੂਰੀ ‘ਤੇ ਬਣੀ ਕਾਲੋਨੀ ਦੇ ਬਾਹਰ ਕੁਝ ਲੜਕਿਆਂ ਨਾਲ ਕਿਸੇ ਗੱਲ ਤੋਂ ਬਹਿਸ ਹੋ ਗਈ ਸੀ ਜਿਸ ਦੌਰਾਨ ਜਗਦੀਪ ਉਥੋਂ ਲੰਘ ਰਿਹਾ ਸੀ। ਚਚੇਰੇ ਭਰਾ ਨੂੰ ਦੇਖ ਕੇ ਜਗਦੀਪ ਉਥੇ ਰੁਕ ਗਿਆ ਤੇ ਉਸਨੇ ਲੜਕਿਆਂ ਨਾਲ ਗੱਲ ਕਰਨੀ ਚਾਹੀ ਪਰ ਇਕ ਲੜਕੇ ਨੇ ਤੇਜ਼ਧਾਰ ਹਥਿਆਰ ਨਾਲ ਜਗਦੀਪ ਦੀ ਛਾਤੀ ‘ਤੇ ਵਾਰ ਕਰ ਦਿੱਤਾ ਅਤੇ ਫਰਾਰ ਹੋ ਗਿਆ। ਐਕਟਿਵਾ ‘ਤੇ ਲੜਕੇ ਨੇ ਪਹੁੰਚਾਇਆ ਹਸਪਤਾਲ

Be the first to comment

Leave a Reply