ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਧੀਆਂ ਦਾ ਸਤਿਕਾਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਗਾਇਕਾ ਡੌਲੀ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ‘ਤੇ ਧਂ ਪੰਜਾਬ ਦੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ

ਫ਼ਿਰੋਜ਼ਪੁਰ  : ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਨਿਰੋਲ ਵਿਰਸੇ ਅਤੇ ਸੱਭਿਆਚਾਰ ‘ਤੇ ਝਾਤ ਪਾਉਂਦਾ ਧੀਆਂ ਤੇ ਤੀਆਂ ਦਾ 6ਵਾਂ ਮੇਲਾ ਸ਼ਹੀਦ ਭਗਤ ਸਿੰਘ, ਰਾਜਗੁਰੂ,ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਪ੍ਰੈਸ ਕਲੱਬ ਫ਼ਿਰੋਜ਼ਪੁਰ, ਟੀਰਚਜ਼ ਕਲੱਬ ਅਤੇ ਧੀਆਂ ਦਾ ਸਤਿਕਾਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸਾਸ਼ਨ ਦੀ ਅਗਵਾਈ ਵਿੱਚ 13 ਅਗਸਤ ਦਿਨ ਐਤਵਾਰ ਨੂੰ ਨਗਰ ਕੌਸਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੁਸਾਇਟੀ ਦੇ ਆਗੂ ਵਰਿੰਦਰ ਸਿੰਘ ਵੈਰੜ ਨੇ ਮੇਲੇ ਦੇ ਪ੍ਰਬੰਧਾਂ ਸਬੰਧੀ ਸੁਸਾਇਟੀ ਆਗੂਆਂ ਨਾਲ ਮੀਟੰਗ ਕਰਨ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕਰਵਾਏ ਜਾਣ ਵਾਲੇ ਰੰਗਾਰੰਗ ਪ੍ਰੋਗਰਾਮ ਦੌਰਾਨ ਲੋਕ ਗਾਇਕਾ ਡੌਲੀ ਗੁਲੇਰੀਆ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ‘ਤੇ ਧਂ ਪੰਜਾਬ ਦੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਾਇਕਾ ਇਮਾਨਤਪ੍ਰੀਤ, ਕੁਲਬੀਰ ਗੋਗੀ, ਪ੍ਰਭ ਕੌਰ ਸੰਧੂ ਆਦਿ ਆਪਣੀ ਸੁਰੀਲੀ ਆਵਾਜ਼ ਰਾਹੀਂ ਸੱਭਿਅਕ ਗੀਤਾਂ ਦੀ ਪੇਸ਼ਕਾਰੀ ਕਰਨਗੀਆਂ। ਸ੍ਰ: ਵੈਰੜ ਨੇ ਦੱਸਿਆ ਕਿ ਗਿੱਧਾ ਭੰਗੜਾ, ਤ੍ਰਿੰਝਣ, ਸਕਿੱਟਾਂ, ਕੋਰੀਓਗ੍ਰਾਫੀ ਹੋਰ ਰੰਗਾਰੰਗ ਪ੍ਰੋਗਰਾਮ ਮੇਲੇ ‘ਚ ਖਿੱਚ ਦਾ ਕੇਂਦਰ ਬਣਨਗੇ। ਉਨ੍ਹਾਂ ਦੱਸਿਆ ਕਿ ਤੀਆਂ ਦੀ ਰਾਣੀ ਮੁਕਾਬਲਾ ਵੀ ਕਰਵਾਇਆ ਜਾਵੇਗਾ। ਜੇਤੂਆਂ ਨੂੰ ਸੋਨੇ ਦਾ ਟਿੱਕਾ, ਸੋਨੇ ਦੀ ਤਵੀਤੜੀ, ਚਾਂਦੀ ਦੀਆਂ ਝਾਂਜਰਾਂ ਅਤੇ ਸੋਨੇ ਦੇ ਕੋਕਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਲੇ ਵਿੱਚ ਖਾਣ ਪੀਣ ਦੇ ਸਟਾਲ ਵੀ ਲੱਗਣਗੇ। ਮੀਟਿੰਗ ਵਿੱਚ ਚੇਅਰਮੈਨ ਪਰਮਜੀਤ ਸਿੰਘ ਸੂਬਾ ਕਾਹਨ ਚੰਦ, ਰਛਪਾਲ ਸਿੰਘ ਵਿਰਕ ਹਾਜੀਵਾਲਾ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਸਨਬੀਰ ਸਿੰਘ ਖਲਚੀਆਂ, ਹਰਦੇਵ ਸਿੰਘ ਮਹਿਮਾਂ, ਜਗਦੀਪ ਸਿੰਘ ਆਸਲ, ਲਖਬੀਰ ਸਿੰਘ ਵਕੀਲਾਂ ਵਾਲੀ, ਪ੍ਰਿਤਪਾਲ ਸਿੰਘ ਬੱਗੇ ਕੇ ਪਿੱਪਲ, ਪ੍ਰਦੀਪ ਸਿੰਘ ਪੰਮਾ ਭੁੱਲਰ ਮੱਲਵਾਲ, ਅਨਿਲ ਸ਼ਰਮਾ, ਮਨਦੀਪ ਸਿੰਘ ਜੌਨ ਆਦਿ ਹਾਜ਼ਰ ਸਨ।

Be the first to comment

Leave a Reply