ਬੈਂਕ ਆਫ ਬੜੌਦਾ ਦੀ 110 ਵੀ ਵਰੇਗੰਢ ਮੌਕੇ ਸਾਊਥਾਲ ਵਿਖੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ

ਲੰਡਨ-  ਬੈਂਕ ਆਫ ਬੜੌਦਾ ਦੀ 110 ਵੀ ਵਰੇਗੰਢ ਨੂੰ ਉਤਸ਼ਾਹ ਨਾਲ ਮਨਾਉਂਦਿਆਂ ਬੈਂਕ ਦੀ ਸਾਊਥਾਲ (ਲੰਡਨ )ਵਿਖੇ ਸਥਿਤ ਬਰਾਂਚ ਚ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ| ਜਿਸ ਚ ਐਮ.ਪੀ ਵਰਿੰਦਰ ਸ਼ਰਮਾ ਚੀਫ ਗੈਸਟ ਵਜੋਂ ਸ਼ਾਮਲ ਹੋਏ ਤੇ ਸਮਾਗਮ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਬੈਂਕ ਆਫ ਬੜੌਦਾ ਦੁਨੀਆ ਦੇ ਪੁਰਾਣੇ ਬੈਂਕਾਂ ਚੋ ਇਕ ਹੈ| ਜਿਸ ਦੀ ਆਪਣੇ ਖਾਤਾਧਾਰਕਾਂ ਨੂੰ ਦਿੱਤੀਆਂ ਜਾ ਰਹੀਆਂ ਵਧੀਆ ਸੁਵਿਧਾਵਾਂ ਅਤੇ ਵਧੀਆ ਸੇਵਾਵਾਂ ਤੋਂ ਬੈਂਕ ਨਾਲ ਜੁੜੇ ਖਾਤਾਧਾਰਕ ਖੁਸ਼ ਤੇ ਸੰਤੁਸ਼ਟ ਹਨ| ਉਨ੍ਹਾਂ ਕਿਹਾ ਕਿ ਖਾਤਾਧਾਰਕ ਦੱਸਦੇ ਹਨ ਕਿ ਬੈਂਕ ਦਾ ਸਟਾਫ ਤੇ ਪ੍ਰਬੰਧਕ ਖਾਤਾਧਾਰਕਾ ਨਾਲ ਵਧੀਆ ਤੇ ਹਲੀਮੀ ਭਰਿਆ ਵਤੀਰਾ ਅਪਣਾਉਂਦੇ ਹਨ| ਜਿਸ ਕਰਕੇ ਵਧੇਰੇ ਲੋਕ ਬੈਂਕ ਆਫ ਬੜੌਦਾ ਨਾਲ ਜੁੜੇ ਹੋਏ ਹਨ| ਉਨ੍ਹਾਂ ਇਹ ਵੀ ਕਿਹਾ ਕਿ ਬੈਂਕ ਦਾ ਲੋਕਾ ਪ੍ਰਤੀ ਅਟੁੱਟ ਵਿਸ਼ਵਾਸ਼ ਹੀ ਬੈਂਕ ਦੀ ਮਜਬੂਤੀ ਨੂੰ ਚਾਰ ਚੰਨ ਲਾਉਂਦੇ ਹਨ| ਇਸ ਤੋਂ ਪਹਿਲਾ ਬੈਂਕ ਦੇ ਬਰਾਂਚ ਮੈਨੇਜਰ ਬਲਵਾਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਮ .ਪੀ ਵਰਿੰਦਰ ਸ਼ਰਮਾ ਅਤੇ ਹੋਰਨਾਂ ਨੂੰ ਜੀ ਆਇਆ ਆਖਦਿਆਂ ਬੈਂਕ ਲੋਕਪੱਖੀ ਸਕੀਮ ਅਤੇ ਬੈਂਕ ਵਲੋਂ ਆਪਣੇ ਖਾਤਾਧਾਰਕ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਸਹੂਲਤਾਂ ਦੀ ਰਿਪੋਰਟ ਪੜ੍ਹੀ ਅਤੇ ਬੈਂਕ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਵਿਸਥਾਰ ਚ ਦੱਸਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਮੱਕੜ ,ਦਲਬੀਰ ਕੋਡਾਲ,ਦਲਬੀਰ ਸੰਧੂ  ,ਬਲਵਿੰਦਰ ਰੰਧਾਵਾ ,ਸੰਤ ਪੂਨੀ ਆਦਿ ਖਾਤਾਧਾਰਕਾ ਤੋਂ ਇਲਾਵਾ ਬੈਂਕ ਦੇ ਸਟਾਫ ਰਾਜੇਸ਼ ਕੁਮਾਰ ਪ੍ਰਭਾਕਰ ,ਰਿਤਿਕਾ,ਆਭਾ, ਈਸਟਰ ਵੈਜ,ਇਰਾਮ ਖਾਨ ,ਆਸ਼ਾ, ਕੁਮਾਰ ਰਾਜੇਸ਼,ਕਾਜ਼ੀ  ਆਦਿ ਸਮਾਗਮ ਚ ਸ਼ਾਮਲ ਹੋਏ|

Be the first to comment

Leave a Reply