ਬੈਂਗਲੁਰੂ ਦੇ ਰੈਸਟੋਰੈਂਟ ‘ਚ ਭਿਆਨਕ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ

ਬੈਂਗਲੁਰੂ — ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਇਕ ਰੈਸਟੋਰੈਂਟ ‘ਚ ਭਿਆਨਕ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਕੇ.ਆਰ. ਮਾਰਕਿਟ ਵਿਚ ਸਥਿਤ ਕੈਲਾਸ਼ ਬਾਰ ਰੈਸਟੋਰੈਂਟ ‘ਚ ਦੇਰ ਰਾਤ ਕਰੀਬ ਢਾਈ ਵਜੇ ਅੱਗ ਲੱਗੀ ਸੀ। ਹਾਦਸੇ ਦੇ ਸਮੇਂ ਰੈਸਟੋਰੈਂਟ ਦੇ ਅੰਦਰ 5 ਕਰਮਚਾਰੀ ਸੌਂ ਰਹੇ ਸਨ ਜਿਸ ਕਾਰਨ ਸਾਰੇ ਹੀ ਝੁਲਸ ਗਏ। ਮੌਕੇ ‘ਤੇ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਤਾਂ ਪਾ ਲਿਆ ਪਰ ਅੰਦਰ ਸੌਂ ਰਹੇ ਕਰਮਚਾਰੀਆਂ ਨੂੰ ਨਹੀਂ ਬਚਾ ਸਕੀਂ। ਰੈਸਟੋਰੈਂਟ ਵਿਚ ਲੱਗੀ ਅੱਗ ਕਾਰਨ ਮਰਨ ਵਾਲਿਆਂ ‘ਚ ਸਵਾਮੀ(23), ਪ੍ਰਸਾਦ(20), ਮੰਜੂਨਾਥ(45), ਕੀਰਤੀ(24) ਅਤੇ ਮਹੇਸ਼(35) ਸ਼ਾਮਲ ਹਨ। ਇਸ ਅੱਗ ਕਾਰਨ ਘਟਨਾ ਵਾਲੇ ਸਥਾਨ ‘ਤੇ ਹੋਏ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਹੈ। ਜਾਂਚ ਤੋਂ ਬਾਅਦ ਹੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁੰਬਈ ‘ਚ ਬੀਤੀ 29 ਦਸੰਬਰ ਨੂੰ ਕਮਲਾ ਮਿੱਲਸ ਕੰਪਾਊਡ ‘ਚ ਭਿਆਨਕ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ।

Be the first to comment

Leave a Reply