ਬੋਟੁਟਗੁੜਾ ਇਲਾਕੇ ‘ਚ ਇਕ ਧਾਰਮਿਕ ਸਥਾਨ ਦੀ ਕੰਧ ‘ਤੇ ਮਿਲਿਆ ਨੌਜਵਾਨ ਦਾ ਕੱਟਿਆ ਹੋਇਅਆ ਸਿਰ

ਹੈਦਰਾਬਾਦ— ਤੇਲੰਗਾਨਾ ਦੇ ਨਲਗੋਂਡਾ ਇਲਾਕੇ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਧਾਰਮਿਕ ਸਥਾਨ ਦੇ ਨੇੜੇ ਲੋਕਾਂ ਨੇ ਨੌਜਵਾਨ ਦਾ ਕੱਟਿਆ ਹੋਇਆ ਸਿਰ ਦੇਖਿਆ। ਬੋਟੁਟਗੁੜਾ ਇਲਾਕੇ ‘ਚ ਇਕ ਧਾਰਮਿਕ ਸਥਾਨ ਦੀ ਕੰਧ ‘ਤੇ ਲੋਕਾਂ ਨੇ ਨੌਜਵਾਨ ਦਾ ਕੱਟਿਆ ਹੋਇਅਆ ਸਿਰ ਦੇਖਿਆ ਗਿਆ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪੀ ਰਮੇਸ਼ ਦੇ ਤੌਰ ‘ਤੇ ਹੋਈ ਹੈ, ਜੋ ਇਕ ਟਰੱਕ ਡਰਾਈਵਰ ਸੀ। ਰਮੇਸ਼ ਘਟਨਾ ਵਾਲੀ ਰਾਤ ਦਵਾਈ ਲੈਣ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਅਣਪਛਾਤੇ ਹਮਲਾਵਰਾਂ ਨੇ ਉਸ ਦਾ ਦਰਿੰਦਗੀ ਨਾਲ ਕਤਲ ਕਰ ਦਿੱਤਾ ਤੇ ਉਸ ਦਾ ਕਤਲ ਕਰਕੇ ਉਸ ਦਾ ਸਿਰ ਵੱਢ ਕੇ ਧਾਰਮਿਕ ਸਥਾਨ ਦੀ ਕੰਧ ‘ਤੇ ਰੱਖ ਦਿੱਤਾ। ਪੁਲਸ ਸਨਿਫਰ ਡਾਗਜ਼ ਦੀ ਮਦਦ ਨਾਲ ਰਮੇਸ਼ ਦੀ ਬਾਡੀ ਤੇ ਕਾਤਲਾਂ ਦਾ ਪਤਾ ਲਗਾਉਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਟਰੱਕ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਹੈ, ਪਰ ਅਜੇ ਤੱਕ ਇਸ ਮਾਮਲੇ ‘ਚ ਪੁਲਸ ਨੂੰ ਕੋਈ ਸਫਲਤਾ ਹੱਥ ਨਹੀਂ ਲੱਗੀ ਹੈ। ਪੁਲਸ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਲਾਕੇ ‘ਚ ਇਸ ਤਰ੍ਹਾਂ ਕੱਟਿਆ ਹੋਇਆ ਸਿਰ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

Be the first to comment

Leave a Reply