ਬੋਨੀਨਾ ਲੈਂਡਸਕੇਪਿੰਗ ਦੇ ਮਾਲਕ ਬਲਦੇਵ ਬੋਲੀਨਾ ਨਹੀਂ ਰਹੇ

ਸੈਕਮਮੈਂਟੋ ਕੈਲੀਫੋਰਨੀਆ- ਸੈਕਮਮੈਂਟੋ ਇਲਾਕੇ ਦੇ ਪੰਜਾਬੀ ਭਾਈਚਾਰੇ ਵਿੱਚ ਹਰਮਨ ਪਿਆਰੇ ਸ਼ਖਸ਼ੀਅਤ ਤੇ ਬੋਲੀਨਾ ਲੈਂਡ ਸਕੇਪਿੰਗ ਦੇ ਮਾਲਕ ਬਲਦੇਵ ਸਿੰਘ ਬੋਲੀਨਾ  ਸਾਡੇ ਵਿਚਕਾਰ ਨਹੀਂ ਰਹੇ, ਉਹ ਅਜੇ 47 ਵਰ੍ਹਿਆ ਦੇ ਸਨ ਤੇ ਅਚਾਨਕ ਸੰਖੇਪ ਬਿਮਾਰੀ ਤੇ ਬਾਅਦ ਚਲ ਵਸੇ। ਉਹ ਆਪਣੇ ਪਿਛੇ ਘੁੱਮ ਵੱਸਦੇ ਪਰਿਵਾਰ ਨੂੰ ਛੱਡ ਗਏ। ਜਿਨ੍ਹਾ ‘ਚ ਪਤਨੀ ਹਰਵਿੰਦਰ ਕੌਰ ਬੋਲੀਨਾ, ਬੇਟਾ ਐਸ਼ਵੀਰ ਬੋਲੀਨਾ, ਬੇਟੀ ਸਿਮਰਨ ਕੌਰ ਬੋਲੀਨਾ, ਪਿਤਾ ਦਰਸ਼ਨ ਸਿੰਘ, ਮਾਤਾ ਰੇਸ਼ਮ ਕੌਰ ਭਰਾ ਸਰਬਜੀਤ ਬੋਲੀਨਾ ਤੇ ਇੰਦਰ ਬੋਲੀਨਾ ਤੇ ਹੋਰ ਭਰੇ ਪਰਿਵਾਰ ਨੂੰ ਛੱਡ ਤੁਰਦੇ ਬਣ। ਸ੍ਰੀ ਬਲਦੇਵ ਬੋਲੀਨਾ ਦਾ ਪਿਛਲਾ ਜੱਦੀ ਪਿੰਡ ਬੋਲੀਨਾ ਨੇੜੇ ਜਲੰਧਰ ਹੈ ਤੇ ਉਹ 1988 ਵਿੱਚ ਅਮਰੀਕਾ ਆਏ ਤੇ ਰੱਜ ਕੇ ਮਹਿਨਤ ਕੀਤੀ ਤੇ ਬਾਅਦ ਵਿਚ ਸ਼ੁਰੂ ਕੀਤੇ ਬਿੜਨਮ ਵਿੱਚ ਸਫਲ ਹੋਏ ਤੇ ਭਾਈਚਾਰੇ ਨਾਲ ਹਰ ਸਾਂਝ ਵਧਾਈ ਜਿਸਦੇ ਫਸਲਰੂਪ ਅੱਜ ਇਲਾਕੇ ਦੇ ਹਰ ਪੰਜਾਬੀ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦਾ ਅੰਤਮ ਸੰਸਕਾਰ ਐਲ ਕਮੀਨੋ, ਸੈਕਮਮੈਂਟੋ ਵਿਚ 10 ਜੂਨ ਸ਼ਨੀਵਾਰ ਦੁਪਹਿਰ ਦੇ ਤੋਂ ਚਾਰ ਵਜੇ ਤੱਕ ਹੋਵੇਗਾ ਤੇ ਉਸਤੋ ਬਾਅਦ ਦਸ਼ਮੇਸ਼ ਦਰਬਾਰ ਸਾਊਥ ਸੈਕਮਮੈਂਟੋ ਗੁਰਦੁਆਰਾ ਸਾਹਿਬ ‘ਚ ਅੰਤਮ ਅਰਦਾਸ ਹੋਵੇਗੀ।

Be the first to comment

Leave a Reply