ਬ੍ਰਿਗੇਡ ਵੱਲੋਂ ਦਸ ਸਮਾਜ ਸੇਵੀ ਬੀਬੀਆਂ ਦਾ ਸਨਮਾਨ  

ਪਟਿਆਲਾ- ਮਹਾਨ ਸਿੰਘਣੀ ਅਤੇ ਗੁਰੂ ਪਾਤਿਸ਼ਾਹੀਆਂ ਦੀ ਢਾਈ ਸੌ ਸਾਲਾ ਜੱਦੋ ਜਹਿਦ ਦੀ ਪੈਦਾਵਾਰ ਵੀਰਾਂਗਣਾ ਮਾਤਾ ਭਾਗੋ ਜੀ ਦੇ ਸਾਹਸੀ ਮਿਸ਼ਨ ਨੂੰ ਸਮਰਪਿਤ ਸੰਸਥਾ ਮਾਈ ਭਾਗੋ ਬ੍ਰਿਗੇਡ ਵੱਲੋਂ ਇਕ ਯਾਦਗਾਰੀ ‘ਮਹਿਲਾ ਸਨਮਾਨ ਸਮਾਗਮ’ ਆਯੋਜਿਤ ਕੀਤਾ ਗਿਆ, ਜਿਸ ਵਿਚ ਪਟਿਆਲਾ ਸ਼ਹਿਰ ਦੇ ਲਾਗਲੇ ਪਿੰਡਾਂ ਦੀਆਂ ਉਨ•ਾਂ ਦਸ ਸਮਾਜ ਸੇਵੀ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਹੜੀਆਂ ਖਾਮੋਸ਼ ਰਹਿੰਦੀਆਂ ਵੀ ਬੇਸ਼ਕੀਮਤੀ ਸਮਾਜ ਅਤੇ ਧਰਮ ਸੇਵਾ ਕਰ ਰਹੀਆਂ ਹਨ। ਇਸ ਮੌਕੇ ਬੀਬੀ ਡਾ. ਕੁਲਵੰਤ ਕੌਰ ਅਤੇ ਉਨ•ਾਂ ਦੇ ਸਾਥੀਆਂ ਨੇ ਬੀਬੀ ਰਾਜਪਾਲ ਕੌਰ ਮਸਤ ਉੱਘੀ ਵਿਦਿਆਦਾਨੀ, ਡਾ. ਪ੍ਰਿੰ: ਗੁਰਕੀਰਤ ਕੌਰ, ਬੀਬੀ ਜੈ ਕੌਰ, ਪ੍ਰਿੰਸੀਪਲ ਅਬਨਾਸ਼ ਕੌਰ, ਪ੍ਰਿੰਸੀਪਲ ਬਲਜੀਤ ਕੌਰ, ਬੀਬੀ ਕੁਲਜੀਤ ਕੌਰ ਬੰਗਾ, ਡਾ. ਇੰਦਰਜੀਤ ਕੌਰ, ਮੈਡਮ ਬੇਬੀ ਸ਼ਰਮਾ, ਬੀਬੀ ਇੰਦਰਜੀਤ ਕੌਰ ਅਤੇ ਪ੍ਰਿੰਸੀਪਲ ਸਰਬਜੀਤ ਕੌਰ ਭੱਟੀ ਦਾ ਡਾ. ਕੁਲਵੰਤ ਕੌਰ ਰਚਿਤ ਪੁਸਤਕ ‘ਔਰਤ ਈਮਾਨ ਹੈ’ ਅਤੇ ਫੁੱਲਾਂ ਦੇ ਹਾਰਾਂ ਨਾਲ ਨਿੱਘਾ ਅਭਿਨੰਦਨ ਕੀਤਾ। ਇਸ ਮੌਕੇ ਪੰਜ ਦਰਜਨ ਤੋਂ ਵੱਧ ਮਹਿਲਾਵਾਂ ਨੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਾਏ। ਸਾਬਕਾ ਡੀਨ ਅਕਾਦਮਿਕ ਡਾ. ਮਲਕੀਅਤ ਸਿੰਘ ਸੈਣੀ ਨੇ ਘਰੇਲੂ ਬਗੀਚੀ ਦੀ ਸੰਭਾਲ ਅਤੇ ਮੌਸਮੀ ਫੁੱਲਾਂ ਤੇ ਸਬਜ਼ੀਆਂ ਦੀ ਬਿਜਾਈ, ਮਹੱਤਾ ਅਤੇ ਘਰੋਗੀ ਕੀਟਨਾਸ਼ਕਾਂ ਬਾਰੇ ਬਹੁਤ ਹੀ ਲਾਹੇਵੰਦ ਜਾਣਕਾਰੀ ਦਿੱਤੀ। ਅਖੀਰ ਵਿਚ ਬ੍ਰਿਗੇਡ ਦੀ ਸਕੱਤਰ ਪ੍ਰੋ. ਗੁਰਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਝੁੱਗੀਆਂ ਝੌਪੜੀਆਂ ਤੋਂ ਬ੍ਰਿਗੇਡ ਦੇ ਅਪਣਾਏ ਬੱਚਿਆਂ ਨੇ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।