ਬ੍ਰਿਟੇਨ ਤੱਕ ਰੇਲ ਸੇਵਾ ਸ਼ੁਰੂ, 12000 ਕਿਲੋਮੀਟਰ ਤੈਅ ਕਰਕੇ ਪਹੁੰਚੀ ਟਰੇਨ

ਲੰਡਨ: ਚੀਨ ਨੂੰ ਬ੍ਰਿਟੇਨ ਨਾਲ ਸਿੱਧੇ ਜੋੜਨ ਵਾਲੀ ਮਾਲਗੱਡੀ ਈਸਟ ਵਿੰਡ ਨੇ ਦੁਨੀਆ ਦਾ ਦੂਜਾ ਸਭ ਤੋਂ ਲੰਬਾ ਰੂਟ ਤੈਅ ਕਰਕੇ ਰਿਕਾਰਡ ਬਣਾ ਦਿੱਤਾ ਹੈ। ਈਸਟ ਵਿੰਡ ਮਾਲਗੱਡੀ ਸ਼ਨੀਵਾਰ ਨੂੰ ਬੀਜਿੰਗ ਦੀ ਯਿਵੂ ਸਿਟੀ ਪਹੁੰਚੀ ਤੇ ਦੁਨੀਆ ਦੇ ਦੂਸਰੇ ਸਭ ਤੋਂ ਲੰਬੇ ਰੂਟ ਯਾਨੀ 12 ਹਜ਼ਾਰ ਕਿਮੀ ਦਾ ਸਫਰ ਤੈਅ ਕਰਨ ਵਾਲੀ ਰੇਲ ਬਣ ਗਈ।

ਵੈਸਟਰਨ ਯੂਰਪ ਤੋਂ ਟਰੇਡ ਲਿੰਕ ਦੀ ਦਿਸ਼ਾ ਵਿੱਚ ਇਸ ਨੂੰ ਚੀਨ ਦੀ ਇੱਕ ਅਹਿਮ ਕਾਮਯਾਬੀ ਮੰਨਿਆ ਜਾ ਰਿਹਾ ਹੈ। ਦੁਨੀਆ ਦੇ ਬਾਕੀ ਵਪਾਰਕ ਦੇਸ਼ਾਂ ਨੇ 2013 ਵਿੱਚ ਵਨ ਬੈਲਟ, ਵਨ ਰੋਡ ਦੀ ਰਣਨੀਤੀ ਲਾਂਚ ਕੀਤੀ ਸੀ ਤੇ ਉਦੋਂ ਤੋਂ ਇਸ ਲਿੰਕ ਨੂੰ ਬਣਾਉਣ ਵਿੱਚ ਲੱਖਾਂ ਰੁਪਏ ਵਹਾ ਦਿੱਤੇ ਗਏ। ਇਸ ਟਰੇਨ ਨੇ ਲੰਦਨ ਤੋਂ ਚੀਨ ਦੇ ਝੋਝਿਆਂਗ ਦੀ ਯਿਬੂ ਸਿਟੀ ਲਈ 10 ਅਪ੍ਰੈਲ ਨੂੰ ਆਪਣਾ ਸਫਰ ਸ਼ੁਰੂ ਕੀਤਾ ਸੀ।

ਫਰਾਂਸ, ਬੈਲਜੀਅਮ, ਰੂਸ ਤੇ ਕਜ਼ਾਕਸਤਾਨ ਤੋਂ ਹੁੰਦੇ ਹੋਏ 20 ਦਿਨ ਦੇ ਸਫਰ ਤੋਂ ਬਾਅਦ ਟਰੇਨ ਆਪਣੀ ਮੰਜ਼ਲ ‘ਤੇ ਪਹੁੰਚੀ ਹੈ। ਇਸ ਜ਼ਰੀਏ ਹੋਲਸੇਲ ਸੈਂਟਰ ਲਈ ਵਿਸਕੀ, ਬੇਬੀ ਮਿਲਕ, ਫਾਰਮੇਸੀ ਨਾਲ ਜੁੜਿਆ ਸਾਮਾਨ ਤੇ ਹੋਰ ਮਸ਼ੀਨਰੀ ਪਹੁੰਚਾਈ ਗਈ ਹੈ। ਇਹ ਨਵਾਂ ਰੂਟ ਰੂਸ ਦੇ ਮੰਨੇ-ਪ੍ਰਮੰਨੇ ਟਰਾਂਸ ਸਾਇਬੇਰੀਅਨ ਰੇਲਵੇ ਤੋਂ ਲੰਬਾ ਹੈ ਪਰ ਰਿਕਾਰਡ ਹੋਲਡਿੰਗ ਟੀਨ ਮੈਡ੍ਰਿਡ ਲਿੰਕ ਤੋਂ 1000 ਕਿਮੀ ਛੋਟਾ ਹੈ ਜੋ 2014 ਵਿੱਚ ਖੁੱਲ੍ਹਿਆ ਸੀ।

ਇਸ ਦੇ ਨਾਲ ਚੀਨ ਰੇਲਵੇ ਕਾਰਪੋਰੇਸ਼ਨ ਦੇ ਫਰੇਟ ਨੈੱਟਵਰਕ ਨਾਲ ਜੁੜਨ ਵਾਲਾ ਲੰਦਨ 15ਵਾਂ ਸ਼ਹਿਰ ਬਣ ਗਿਆ ਹੈ। ਜਾਣਕਾਰੀ ਮੁਤਾਬਕ ਗੱਡੀ ਵਿੱਚ ਸਾਮਾਨ ਰੱਖਣ ਦੀ ਸਮਰੱਥਾ ਘੱਟ ਹੈ। ਕਾਰਗੋ ਸ਼ਿਪ ਵਿੱਚ 10 ਤੋਂ 20 ਹਜ਼ਾਰ ਤੱਕ ਕੰਟੇਨਰ ਰੱਖੇ ਜਾ ਸਕਦੇ, ਜਦੋਂਕਿ ਇਸ ਵਿੱਚ ਸਿਰਫ 88 ਸ਼ਿੰਪਿਗ ਕੰਟੇਨਰ ਹੀ ਰੱਖੇ ਜਾ ਸਕਦੇ ਹਨ। ਹਾਲਾਂਕਿ ਕੁਝ ਪੱਖਾਂ ਤੋਂ ਇਹ ਮਾਲਗੱਡੀ ਵੱਧ ਸੁਵਿਧਾਵਾਂ ਦੇਣ ਵਾਲੀ ਹੈ ਕਿਉਂਕਿ ਇਸ ਜ਼ਰੀਏ ਇੱਕ ਥਾਂ ਤੋਂ ਦੂਜੀ ਥਾਂ ‘ਤੇ ਸਾਮਾਨ ਪਹੁੰਚਾਉਣਾ ਜ਼ਿਆਦਾ ਸੌਖਾ ਹੈ।

Be the first to comment

Leave a Reply