ਬ੍ਰਿਟੇਨ ਵਿੱਚ ਇਕੋ ਰਾਤ ਵਿੱਚ ਹੀਰੋ ਬਣ ਗਿਆ 12 ਸਾਲਾ ਲੜਕਾ

ਲੰਡਨ  :- ਬ੍ਰਿਟੇਨ ਵਿੱਚ ਇਕ ਟੀ ਵੀ ਪ੍ਰੋਗਰਾਮ ਵਿੱਚ ਸਾਰੇ ਸਵਾਲਾਂ ਦਾ ਠੀਕ ਜਵਾਬ ਦੇਣ ਕਾਰਨ ਭਾਰਤੀ ਮੂਲ ਦਾ 12 ਸਾਲਾ ਲੜਕਾ ਇਕੋ ਰਾਤ ਵਿੱਚ ਹੀਰੋ ਬਣ ਗਿਆ ਹੈ।

ਨਵੀਂ ਟੀ ਵੀ ਲੜੀਵਾਰ ‘ਚਾਈਲਡ ਜੀਨੀਅਸ’ ਦੇ ਪਹਿਲੇ ਦੌਰ ਵਿੱਚ ਰਾਹੁਲ ਨੇ 15 ਵਿੱਚੋਂ 14 ਸਵਾਲਾਂ ਦਾ ਠੀਕ ਉਤਰ ਦਿੱਤਾ। ਇਹ ਪ੍ਰੋਗਰਾਮ ‘ਚੈਨਲ 4’ ਉੱਤੇ ਪ੍ਰਸਾਰਤ ਹੁੰਦਾ ਹੈ। ਉਸ ਦਾ ਆਈ ਕਿਊ 162 ਸੀ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਅਲਬਰਟ ਆਈਸਟੀਨ ਅਤੇ ਸਟੀਫਨ ਹਾਕਿੰਗ ਵਰਗੇ ਲੋਕਾਂ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਉਹ ਉਸ ਮੇਨਸਾ ਕੱਲਬ ਦਾ ਮੈਂਬਰ ਬਣਨ ਦੇ ਯੋਗ ਹੋ ਗਿਆ ਹੈ, ਜੋ ਦੁਨੀਆ ਵਿੱਚ ਉਚ ਆਈ ਕਿਊ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਕੱਲਬ ਹੈ।

ਇਨ੍ਹਾਂ ਵਿੱਚੋਂ ਕਿਸੇ ਵਿਗਿਆਨੀ ਨੇ ਆਈ ਕਿਊ ਪ੍ਰੀਖਿਆ ਨਹੀਂ ਸੀ ਦਿੱਤੀ, ਇਸ ਲਈ ਇਹ ਕਹਿਣਾ ਕੇਵਲ ਅਨੁਮਾਨ ਹੈ। ਇਸ ਟੀ ਵੀ ਪ੍ਰੋਗਰਾਮ ਵਿੱਚ ਸ਼ਾਮਲ 8 ਤੋਂ 12 ਸਾਲ ਦੇ 20 ਬੱਚਿਆਂ ‘ਚੋਂ ਹਰ ਹਫਤੇ ਉਮੀਦਵਾਰ ਹੌਲੀ-ਹੌਲੀ ਘਟਣਗੇ ਤੇ ਅੰਤ ਵਿੱਚ ਇਕ ਜੇਤੂ ਬਣ ਕੇ ਉਭਰੇਗਾ। ਉਸ ਨੇ 15 ‘ਚੋਂ 14 ਸਵਾਲਾਂ ਦੇ ਸਹੀ ਜਵਾਬ ਦਿੱਤੇ, ਪਰ ਅੰਤਿਮ ਪ੍ਰਸ਼ਨ ਦਾ ਉਤਰ ਦੇਣ ਲਈ ਉਸ ਦੇ ਕੋਲ ਸਮਾਂ ਨਹੀਂ ਸੀ।

Be the first to comment

Leave a Reply