ਬੰਧਕ ਸੰਕਟ ਖਤਮ, ਸਾਰੇ ਵਿਦਿਆਰਥੀ ਸੁਰੱਖਿਅਤ

ਉਤਰੀ ਫਿਲੀਪੀਂਸ – ਉਤਰੀ ਫਿਲੀਪੀਂਸ ਵਿਚ ਅੱਤਵਾਦੀਆਂ ਦੁਆਰਾ ਇਕ ਸਕੂਲ ਨੂੰ ਅਪਣੇ ਕਬਜ਼ੇ ਵਿਚ ਲਏ ਜਾਣ ਅਤੇ ਉਥੇ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀ ਘਟਨਾ ਦੇ ਕੁਝ ਦੇਰ ਬਾਅਦ  ਹੀ ਅੱਤਵਾਦੀਆਂ ਦੇ ਸਕੂਲ ਤੋਂ ਚਲੇ ਜਾਣ ਦੇ ਬਾਅਦ ਇਹ ਸੰਕਟ ਖਤਮ ਹੋ ਗਿਆ। ਇਸ ਘਟਨਾ ਵਿਚ ਕਿਸੇ ਵੀ ਨੁਕਸਾਨ ਦੀ ਖ਼ਬਰ ਨਹੀਂ ਹੈ। ਬ੍ਰਿਗੇਡੀਅਰ ਜਨਰਲ ਪੇਡਿਲਾ ਨੇ ਦੱਸਿਆ ਕਿ ਸਮੱਸਿਆ ਦਾ ਹੱਲ ਹੋ ਚੁੱਕਾ ਹੈ। ਉਹ ਲੋਕ ਉਥੋਂ ਚਲੇ ਗਏ ਹਨ। ਹੁਣ ਕੋਈ ਵੀ ਅੱਤਵਾਦੀ ਸਕੂਲ ਵਿਚ ਮੌਜੂਦ ਨਹੀਂ ਹੈ। ਸਕੂਲ ਖੇਤਰ ਮੁੜ ਤੋਂ ਸੁਰੱਖਿਅਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਨਾ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਬੰਧਕ ਬਣਾਏ ਗਏ ਪੰਜ ਨਾਗਰਿਕ ਅਜੇ ਵੀ ਅੱਤਵਾਦੀਆਂ ਦੇ ਕਬਜ਼ੇ ਵਿਚ ਹਨ। ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਵਿਦਿਆਰਥੀ ਅੱਤਵਾਦੀਆਂ ਦੇ ਕਬਜ਼ੇ ਵਿਚ ਨਹੀਂ ਹੈ। ਇਸ ਤੋਂ ਪਹਿਲਾਂ ਅੱਤਵਾਦੀ ਸਮੂਹ ਦੇ ਇਕ ਬੁਲਾਰੇ ਨੇ ਦੱਸਿਆ ਸੀ ਕਿ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਸ਼ੁਰੂ ਹੋਣ ਤੋਂ ਬਾਅਦ ਉਹ ਨਾਗਰਿਕਾਂ ਨੂੰ ਲੈ ਕੇ ਸੁਰੱਖਿਅਤ ਜਗ੍ਹਾ ‘ਤੇ ਚਲੇ ਗਏ ਹਨ।

Be the first to comment

Leave a Reply