ਬੱਚਿਆਂ ਦੀ ਸੇਫਟੀ ਅਤੇ ਬਚਾਓ, ਬੱਚਿਆਂ ਦੇ ਅਧਿਕਾਰਾਂ ਤੇ ਫਰਜ਼ਾਂ ਬਾਰੇ ਜਾਣਕਾਰੀ ਦਿੱਤੀ

ਪਟਿਆਲਾ  : ਸਕੂਲਾਂ ਦੇ ਬੱਚਿਆਂ ਦੀ ਸੇਫਟੀ, ਬਚਾਓ, ਸਿਹਤ ਅਤੇ ਸਨਮਾਨ, ਉਤਸ਼ਾਹ ਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਗਰੀਨ ਵੈਲ ਹਾਈ ਸਕੂਲ ਵੱਲੋਂ ਵਿਸ਼ੇਸ਼ ਸੈਮੀਨਾਰ ਪ੍ਰਿੰਸੀਪਲ ਮਿਸਜ਼ ਮੰਜੂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਵਲੰਟੀਅਰ, ਟਰੈਫਿਕ ਪੁਲਿਸ ਦੇ ਮਾਰਸ਼ਲ ਸ੍ਰੀ ਕਾਕਾ ਰਾਮ ਵਰਮਾ ਨੇ ਵੱਡਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਸਕੂਲਾਂ ਅੰਦਰ ਅਤੇ ਸਕੂਲਾਂ ਨਾਲ ਜੁੜੀਆਂ ਸੜਕਾਂ ਉਤੇ, ਸੁਰੱਖਿਆ ਦੀ ਜਿੰਮੇਵਾਰ ਸਕੂਲ ਪ੍ਰਸ਼ਾਸ਼ਨ ਦੀ ਹੈ, ਜਿਸ ਹਿਤ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਅੰਦਰ ‘ਵਿਦਿਆਰਥੀ ਸੇਫਟੀ ਕਮੇਟੀਆਂ’ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ
ਸਕੂਲਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਲੋੜੀਂਦੀਆਂ ਹਦਾਇਤਾਂ ਨਹੀਂ ਭੇਜੀਆਂ ਜਾਰਹੀਆਂ। ਪ੍ਰਿੰਸੀਪਲ ਮਿਸਜ਼ ਮੰਜੂ, ਵਾਇਸ ਪ੍ਰਿੰਸੀਪਲ ਰੀਨਾ ਸ਼ਰਮਾ ਨੇ ਦੱਸਿਆ ਕਿ ਸ੍ਰੀ ਕਾਕਾ ਰਾਮ ਵਰਮਾ ਉਨ੍ਹਾਂ ਦੇ ਸਕੂਲ ਦੀ ਸੁਰੱਖਿਆ ਕਮੇਟੀ, ਅਨੁਸ਼ਾਸ਼ਨ ਕਮੇਟੀ ਅਤੇ
ਪ੍ਰਬੰਧਕ ਕਮੇਟੀ ਦੇ ਮੈਂਬਰ ਹਨ।

Be the first to comment

Leave a Reply