ਭਗਵਾਂ ਅੱਤਵਾਦ ਦਲਿਤਾਂ ਅਤੇ ਘੱਟ ਗਿਣਤੀਆਂ ਖਤਰਨਾਕ : ਕਮਲਜੀਤ ਬਰਾੜ

ਲੁਧਿਆਣਾ  : ਕੰਨੜ੍ਹ ਭਾਸਾ ਦੀ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਨੂੰ ਸਰਧਾਂਜਲੀ ਦੇਣ ਲਈ ਅੱਜ ਲੁਧਿਆਣਾ ਦੀ ਕਿਪਸ ਮਾਰਕੀਟ ਵਿੱਚ ਲੁਧਿਆਣਾ ਯੂਥ ਕਾਂਗਰਸ ਵੱਲੋ ਕਮਲਜੀਤ ਸਿੰਘ ਬਰਾੜ ਇੰਚਾਰਜ ਯੂਥ ਕਾਂਗਰਸ ਲੋਕ ਸਭਾ ਹਲਕਾ ਲੁਧਿਆਣਾ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੀਤਾ ਗਿਆ। ਇਸ ਸਮੇ ਕਮਲਜੀਤ ਸਿੰਘ ਬਰਾੜ੍ਹ ਨੇ ਕਿਹਾ ਕਿ ਜਦੋ ਤੋ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਉਦੋ ਤੋ ਭਗਵਾਂ ਅੱਤਵਾਦ ਲਗਾਤਾਰ ਦਲਿਤਾਂ ਅਤੇ ਘੱਟ ਗਿਣਤੀਆਂ ਤੇ ਹਮਲੇ ਕਰਕੇ ਉਨ੍ਹਾਂ ਨੂੰ ਹਿੰਦੂਤਵ ਦੇ ਏਜੰਡੇ ਵਿੱਚ ਲਿਆਉਣਾ ਚਾਹੁੰਦਾ ਹੈ ਅਤੇ ਹੁਣ ਜੋ ਇੰਨ੍ਹਾਂ ਤਾਕਤਾਂ ਨੇ ਲੋਕਤੰਤਰ ਦੇ ਚੌਥੇ ਥੰਮ ਮੀਡੀਆਂ ਅਤੇ ਪੱਤਰਕਾਰਾਂ ਤੇ ਹਮਲੇ ਕਰਵਾਂ ਕੇ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਕੀਤਾ ਹੈ ਇਸਨੂੰ ਸੱਚਾਈ ਤੇ ਪਹਿਰੇ ਦੇਣ ਵਾਲੇ ਪੱਤਰਕਾਰ ਅਤੇ ਦੇਸ਼ ਵਾਸੀ ਕਦੇ ਵੀ ਬਰਦਾਸਤ ਨਹੀ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਹਿੰਦੂਤਵੀ ਏਜੰਡਾ ਜਿਸਨੂੰ  ਹਿੰਦੂ ਰਾਸਟਰਵਾਦੀ ਤਾਕਤਾਂ ਪੂਰੇ ਦੇਸ਼ ਵਿੱਚ ਫੈਲਾਉਣਾ ਚਾਹੁੰਦੀਆਂ ਹਨ ਉਹ  ਸੱਚਾਈ ਤੇ ਪਹਿਰਾ ਦੇਣ ਵਾਲੇ ਪੱਤਰਕਾਰਾਂ ਨੂੰ ਆਪਣਾ ਸਭ ਤੋ ਵੱਡਾ ਦੁਸਮਣ ਸਮਝਦੀਆਂ ਹਨ ਅਤੇ ਇਸ ਤਰ੍ਹਾਂ ਪੱਤਰਕਾਰਾਂ ਦੇ ਕਤਲ ਕਰਵਾ ਕੇ ਦੇਸ਼ ਵਿੱਚ ਡਰ ਅਤੇ ਸਹਿਮ ਦਾ ਜੋ ਮਾਹੋਲ ਬਣਾ ਰਹੀਆਂ ਹਨ ਜੇਕਰ ਮੋਦੀ ਸਰਕਾਰ ਨੇ ਸਮਾਂ ਰਹਿੰਦੇ ਕੋਈ ਸਾਰਥਿਕ ਕਦਮ ਨਾ ਚੁੱਕੇ ਤਾ ਪੱਤਰਕਾਰਾਂ ਦੇ ਹੱਕ ਵਿੱਚ ਕਿਸੇ ਵੀ ਤਰ੍ਹਾਂ ਦਾ ਸੰਘਰਸ ਕਰਨ ਤੋ ਵੀ ਗੁਰੇਜ ਨਹੀ ਕਰਾਂਗੇ। ਉਨ੍ਹਾਂ ਕੇਂਦਰ ਦੀ ਅੰਨੀ ਤੇ ਭੋਲੀ ਮੋਦੀ ਸਰਕਾਰ ਅਤੇ ਕਰਨਾਟਕ ਦੀ ਸਰਕਾਰ ਤੋ ਮੰਗ ਕੀਤੀ ਇਸ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਜਲਦੀ ਤੋ ਜਲਦੀ ਗ੍ਰਿਫਤਾਰ ਕੀਤਾ ਜਾਵੇ।  ਇਸ ਸਮੇ ਡਾ ਕਰਨ ਵੜਿੰਗ ਇੰਚਾਰਜ ਲੁਧਿਆਣਾ ਦਿਹਾਤੀ ਪੰਜਾਬ ਪ੍ਰਦੇਸ ਕਾਗਰਸ, ਦੀਪਕ ਖੰਡੂਰ ਸਾਬਕਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਲੁਧਿਆਣਾ, ਸੰਨੀ ਕੈਂਥ ਮੀਤ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਲੁਧਿਆਣਾ, ਬਿੱਲੂ ਦਾਦ, ਐਡਵੋਕੇਟ ਹਿਮਾਂਸੂ ਵਾਲੀਆ ਸਾਬਕਾ ਪ੍ਰਧਾਨ ਯੂਥ ਕਾਂਗਰਸ ਹਲਕਾ ਨੌਰਥ,  ਦਿਨੇਸ਼ ਸਰਮਾ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ, , ਬੋਬੀ ਮੰਡਿਆਣੀ, ਸੁੱਖਾ ਦੋਲੋ, ਜੰਟਾ ਨਾਨਕਸਰ, ਸੋਨੀ ਕਲੇਰਾਂ, ਅਮਨ ਬੂਲ, ਹੈਪੀ ਬਾਂਸਲ, ਤੇਜੀ ਗਿੱਲ, ਲੱਕੀ ਸੰਧੂ, ਲੱਕੀ ਚੌਧਰੀ,  ਕਰਨ ਸੂਦ, ਗੁਰਪ੍ਰੀਤ ਸਿੰਘ ਸਰਪੰਚ ਸਹਿਜਾਦ, ਅੰਕੁਰ ਸਰਮਾ ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਈਸਟ, ਸੁਖਵਿੰਦਰ ਸਿੰਘ ਸੁੱਖ, ਚੇਤਨ ਪੋਪਲੀ, ਸਤਨਾਮ ਸਿੰਘ, ਪ੍ਰਦੀਪ ਮਾਹਲੜ੍ਹਾ, ਬਾਲ ਕ੍ਰਿਸਨ ਕੋਛੜ੍ਹ, ਲਵਪ੍ਰੀਤ ਸਿੰਘ ਦੇਤਵਾਲ, ਗੁਰਦੀਪ ਸਿੰਘ ਰੱਖੜ੍ਹਾ, ਜਸਪ੍ਰੀਤ ਸਿੰਘ  ਆਦਿ ਹਾਜਰ ਸਨ।

Be the first to comment

Leave a Reply