ਭਰਤੀ ਰੈਲੀ ਨੂੰ ਮੁਲਤਵੀ ਕਰਦੇ ਹੋਏ ਭਰਤੀ ਦਾ ਨਵਾਂ ਸ਼ਡਿਊਲ ਜਾਰੀ

ਫਿਰੋਜ਼ਪੁਰ —ਪੰਜਾਬ ਵਿਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ 26 ਅਗਸਤ ਤੋਂ 6 ਸਤੰਬਰ ਤੱਕ ਹੋਣ ਵਾਲੀ ਫੌਜ ਦੀ ਭਰਤੀ ਰੈਲੀ ਨੂੰ ਮੁਲਤਵੀ ਕਰਦੇ ਹੋਏ ਭਰਤੀ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਹ ਭਰਤੀ ਰੈਲੀ ਹੁਣ 30 ਅਗਸਤ ਤੋਂ 10 ਸਤੰਬਰ 2017 ਤੱਕ ਜਯੋਤੀ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ। ਇਸ ਭਰਤੀ ਰੈਲੀ ਵਿਚ ਫਿਰੋਜ਼ਪੁਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਐੱਸ. ਬੀ. ਐੱਸ. ਨਗਰ ਜ਼ਿਲਿਆਂ ਦੇ ਉਮੀਦਵਾਰ ਭਾਗ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਡਾਇਰੈਕਟਰ ਭਰਤੀ ਸੁਰਿੰਦਰ ਹੋਰਾਂ ਨੇ ਦਿੱਤੀ।
ਪਹਿਲਾਂ ਜਾਰੀ ਭਰਤੀ ਸ਼ਡਿਊਲ ਦੀ ਥਾਂ ਨਵੀਆਂ ਤਰੀਕਾਂ ਬਾਰੇ ਜਾਣਕਾਰੀ ਦਿੰਦਿਆਂ ਕਰਨਲ ਹੋਰਾਂ ਨੇ ਦੱਸਿਆ ਕਿ 26 ਅਗਸਤ ਨੂੰ ਹੋਣ ਵਾਲੀ ਭਰਤੀ ਰੈਲੀ ਹੁਣ 3 ਸਤੰਬਰ ਨੂੰ, 27 ਅਗਸਤ ਦੀ ਭਰਤੀ ਰੈਲੀ ਹੁਣ 4 ਸਤੰਬਰ ਨੂੰ, 28 ਅਗਸਤ ਦੀ ਭਰਤੀ ਰੈਲੀ ਹੁਣ 5 ਸਤੰਬਰ ਨੂੰ ਅਤੇ 29 ਅਗਸਤ ਨੂੰ ਹੋਣ ਵਾਲੀ ਭਰਤੀ ਰੈਲੀ ਹੁਣ 6 ਸਤੰਬਰ 2017 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ 30 ਅਗਸਤ ਤੋਂ 2 ਸਤੰਬਰ 2017 ਤੱਕ ਹੋਣ ਵਾਲੀ ਭਰਤੀ ਰੈਲੀ ਦੀ ਪ੍ਰਕਿਰਿਆ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਰਤੀ ਰੈਲੀ ਵਿਚ ਉਹੀ ਉਮੀਦਵਾਰ ਹਿੱਸਾ ਲੈ ਸਕਣਗੇ, ਜਿਹੜੇ ਉਮੀਦਵਾਰਾਂ ਨੇ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ।

Be the first to comment

Leave a Reply