ਭਰਤ ਤੇ ਚੀਨ ਦਰਮਿਆਨ ਤਲਖ਼ੀ ਲਗਾਤਾਰ ਵਧਦੀ

ਚੀਨ – ਭਰਤ ਤੇ ਚੀਨ ਦਰਮਿਆਨ ਤਲਖ਼ੀ ਲਗਾਤਾਰ ਵਧਦੀ ਜਾ ਰਹੀ ਹੈ। ਚੀਨ ਦੇ ਸਫਾਰਤਖਾਨਾ ਨੇ ਨੋਟਿਸ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਜੋ ਵੀ ਚੀਨੀ ਸ਼ਹਿਰੀ ਭਾਰਤ ‘ਚ ਰਹਿ ਰਿਹਾ ਹੈ, ਉਹ ਆਪਣੀ ਸਲਾਮਤੀ ਨੂੰ ਲੈ ਕੇ ਸੁਚੇਤ ਰਹਿਣ। ਇਸ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰੀ ਨੇ ਭਾਰਤ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਹਾਲਾਤ ਨਾ ਸੁਧਰੇ ਤਾਂ ਚੀਨ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਲਈ ਕਹਿ ਸਕਦਾ ਹੈ। ਅਜਿਹੀ ਚੇਤਾਵਨੀ ਆਮ ਤੌਰ ‘ਤੇ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਕੀਤੀ ਜਾਂਦੀ ਹੈ। ਚੀਨ ਨੇ ਆਪਣੀਆਂ ਕੰਪਨੀਆਂ ਨੂੰ ਭਾਰਤ ‘ਚ ਨਿਵੇਸ਼ ਘੱਟ ਕਰਨ ਲਈ ਕਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੁਨੀਆ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਚੀਨ ਸਿੱਕਮ ਦੇ ਕੋਲ ਸੜਕ ਬਣਾ ਰਿਹਾ ਹੈ। ਭਾਰਤ ਕੌਮਾਂਤਰੀ ਨਿਯਮਾਂ ਨੂੰ ਤੋੜ ਕੇ ਦੂਜੇ ਦੇਸ਼ ਦੀ ਹੱਦ ‘ਚ ਫੌਜ ਭੇਜ ਰਿਹਾ ਹੈ। ਭਾਰਤ ੧੯੫੪ ਦੇ ਪੰਚਸ਼ੀਲ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਭਾਰਤ ਸ਼ਾਂਤੀ ਚਾਹੁੰਦਾ ਹੈ ਤਾਂ ਉਹ ਡੌਂਗਲਾਂਗ ਤੋਂ ਆਪਣੀ ਫੌਜ ਹਟਾਏ ਨਹੀਂ ਤਾਂ ਹਾਲਾਤ ਹੋਰ ਖਰਾਬ ਹੋਣਗੇ ਤੇ ਅਸੀਂ ਭਾਰਤ ਤੋਂ ਚੀਨੀ ਨਾਗਰਿਕ ਵਾਪਸ ਬੁਲਾ ਲਵਾਂਗੇ।   ਚੀਨ ਦਾ ਬਿਆਨ ਦੱਸਦਾ ਹੈ ਕਿ ਭਾਰਤ-ਚੀਨ ਵਿਵਾਦ ਘਟਣ ਦੀ ਥਾਂ ਵਧਦਾ ਜਾ ਰਿਹਾ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਭਾਰਤ ਦੇ ਉਕਸਾਵੇ ਕਾਰਨ ਚੀਨ ਦੀ ਜਨਤਾ ਵੀ ਗੁੱਸੇ ‘ਚ ਹੈ। ਭਾਰਤ ਨੂੰ ਸ਼ਰਾਫ਼ਤ ਨਾਲ ਸਿੱਕਮ ਦੇ ਡੌਂਗਲਾਂਗ ਤੋਂ ਪਿੱਛੇ ਹਟ ਜਾਣਾ ਚਾਹੀਦੀ ਹੈ। ਜੇ ਇਹ ਨਾ ਹੋਇਆ ਤਾਂ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ ਜਾਵੇਗਾ।

Be the first to comment

Leave a Reply