ਭਾਈ ਗੁਰਦੀਪ ਸਿੰਘ ਕੋਮਲ ਦਾ ਰਾਗੀ ਜੱਥਾ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰੇਗਾ।

ਬਰੇਸ਼ੀਆ – ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਸ਼ੁਕਰਵਾਰ ਨੂੰ ਦੋ ਸ੍ਰੀ ਆਖੰਡ ਪਾਠ ਸਾਹਿਬ ਰਖਵਾਏ ਜਾਣਗੇ, ਜਿਨ੍ਹਾਂ ਵਿਚੋਂ ਇੱਕ ਆਖੰਡ ਪਾਠ ਦੀ ਸੇਵਾ ਸ.ਭੁੱਲਾ ਸਿੰਘ ਤੇ ਪ੍ਰੀਵਾਰ ਵਲੋਂ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਵਿਚ ਅਤੇ ਇੱਕ ਆਖੰਡ ਪਾਠ ਸਾਹਿਬ ਸੁਰਗਵਾਸੀ ਪਰਮਿੰਦਰ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਪ੍ਰੀਵਾਰ ਨੂੰ ਕਰਵਾਇਆ ਜਾ ਰਿਹਾ ਹੈ,ਪਰਮਿੰਦਰ ਸਿੰਘ ਪਿੰਡ ਸਰੂਪਵਾਲ ਜੋ ਕਿ ਪਿਛਲੇ ਸਾਲ ਇਸ ਮਹੀਨੇ ਵਿਚ ਗੁਰੂ ਚਰਨ੍ਹਾਂ ਵਿਚ ਜਾ ਬਿਰਾਜੇ ਸਨ, ਭੋਗ ਉਪਰੰਤ ਭਾਈ ਗੁਰਦੀਪ ਸਿੰਘ ਕੋਮਲ ਦਾ ਰਾਗੀ ਜੱਥਾ ਸ਼ਨੀਵਾਰ ਸ਼ਾਮ ਅਤੇ ਐਤਵਾਰ ਨੂੰ ਦਿਨ ਦੇ ਦੀਵਾਨਾਂ ਵਿਚ ਹਾਜਰੀ ਭਰਨਗੇ,ਸੋ ਸੰਗਤਾਂ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਗੁਰੂ ਘਰ ਵਿਖੇ ਹਾਜਰੀ ਭਰੋ ਬਾਣੀ ਸੁਣ ਕੇ ਜੀਵਨ ਸਫਲਾ ਕਰੋ ਜੀ। ਅਗਲੇ ਹਫਤੇ 8,9 ਅਤੇ 10 ਜੂਨ ਨੂੰ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਵਿਚ ਵੱਡੇ ਪੰਡਾਲ ਸਜਾਏ ਜਾ ਰਹੇ ਹਨ, ਜਿਨ੍ਹਾਂ ਵਿਚ ਤਿੰਨੇ ਦਿਨ ਗੁਰਮਤਿ ਸਮਾਗਮ ਹੋਣਗੇ, ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਅਤੇ ਭਾਈ ਰਾਮ ਸਿੰਘ ਰਫਤਾਰ ਦਾ ਢਾਡੀ ਜੱਥਾ ਪੱਜ ਰਿਹਾ ਹੈ , ਇਸ ਦੇ ਨਾਲ ਹੀ ਬਾਬਾ ਗੁਲਜਾਰ ਸਿੰਘ ਨਾਨਕਸਰ ਵਾਲਿਆਂ ਦਾ ਜੱਥਾ ਵੀ ਕੀਰਤਨ ਰਾਹੀਂ ਨਿਹਾਲ ਕਰੇਗਾ।