ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਅਜੇ ਨਹੀਂ ਹੋਵੇਗਾ ਅੰਤਿਮ ਸਸਕਾਰ

ਪ੍ਰਸਾਸ਼ਨ ਵਲੋਂ ਦੋ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਨਾ ਕਰਨ ਦੇ ਖਿਲਾਫ ਸਿੱਖ ਸੰਗਤ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਅੰਤਿਮ ਸਸਕਾਰ ਅਜੇ ਨਾ ਕਰਨ ਦਾ ਫੈਸਲਾ ਲਿਆ ਹੈ। ਅਜੇ ਭਾਈ ਖਾਲਸਾ ਦੀ ਮ੍ਰਿਤਕ ਦੇਹ ਫਰੀਜਰ ‘ਚ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਹੋਈ ਹੈ। ਜੇ ਦੋਸ਼ੀ ਪੁਲਿਸ ਅਧਿਕਾਰੀ ਮੁਅੱਤਲ ਨਾ ਹੋਏ ਤਾਂ 29 ਮਾਰਚ ਤੋਂ ਬਾਅਦ ਭਾਈ ਖਾਲਸਾ ਦੀ ਮ੍ਰਿਤਕ ਦੇਹ ਸਮੇਤ ਦੇਸ਼ ਭਰ ‘ਚ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਹ ਫੈਸਲਾ ਰਾਤ 1 ਵਜੇ ਸਿੱਖ ਜਥੇਬੰਦੀਆਂ ਵਲੋਂ ਪਿੰਡ ਠਸਕਾਅਲੀ ‘ਚ ਲਿਆ ਗਿਆ ਹੈ।