ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਅੰਤਿਮ ਸੰਸਕਾਰ

6 ਦਿਨ ਬਾਅਦ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਅੰਤਿਮ ਸੰਸਕਾਰ ਪਿੰਡ ਠਸਕਾਅਲੀ ਕੀਤਾ ਗਿਆ। ਹਰਿਆਣਾ ਦੇ ਭਾਜਪਾ ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਦੀ ਅਗਵਾਈ ਵਿੱਚ ਇਹ ਸਸਕਾਰ ਹੋਇਆ। ਗਗੁਬਖ਼ਸ਼ ਸਿੰਘ ਦਾ ਅੰਤਿਮ ਭੋਗ ਸਮਾਗਮ 29 ਮਾਰਚ ਨੂੰ ਅੰਬਾਲਾ ਦੇ ਲਖਨੌਰ ਸਾਹਿਬ ਗੁਰਦੁਆਰਾ ਵਿੱਚ ਹੋਵੇਗਾ।

ਇਸ ਅੰਤਿਮ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ(ਪੰਜਾਬ), ਸੰਤ ਸਮਾਜ ਦੇ ਲੋਕ ਤੇ ਸਿੱਖ ਕੌਮ ਦੀਆਂ ਜਥੇਬੰਦੀਆਂ ਨੇ ਸ਼ਿਰਕਤ ਕੀਤੀ।

ਜ਼ਿਕਰਯੋਗ ਹੈ ਕਿ ਬੀਤੀ 20 ਮਾਰਚ ਨੂੰ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਪਣੇ ਹੀ ਪਿੰਡ ਦੀ ਟੈਂਕੀ 80 ਫੁੱਟ ਟੈਂਕੀ ਉੱਤੇ ਚੜ੍ਹ ਗਏ ਸਨ। ਜਿੱਥੇ ਉਨ੍ਹਾਂ ਅਮਰਨ ਅਨਸ਼ਨ ਸ਼ੁਰੂ ਕਰ ਦਿੱਤਾ। ਉਸੇ ਦਿਨ ਸ਼ਾਮ ਨੂੰ ਭਾਈ ਖ਼ਾਲਸਾ ਟੈਂਕੀ ਤੋਂ ਥੱਲੇ ਕੁੱਦ ਗਏ। ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਜਿਸ ਤੋਂ ਬਾਅਦ ਪਿੰਡ ਸਿੱਖ ਜਥੇਬੰਦੀਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਤੇ ਪੂਰਾ ਪਿੰਡ ਪੁਲਿਸ ਸ਼ਾਉਣੀ ਵਿੱਚ ਤਬਦੀਲ ਹੋ ਗਿਆ ਸੀ। ਰੋਸ ਵਿੱਚ ਆਏ ਲੋਕਾਂ ਨੇ ਸੜਕ ਜਾਮ ਵੀ ਲਗਾਇਆ। ਪਿੰਡ ਨੂੰ ਆਉਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਸਨ।