ਭਾਈ ਘਨੱਈਆ ਜੀ ਦਾ 300 ਵਾਂ ਸ਼ਹੀਦੀ ਦਿਹਾੜਾ ਮਨਾਇਆ।

ਪਟਿਆਲਾ ਅੱਜ ਭਾਈ ਘੱਨਈਆ ਜੀ ਦਾ 300 ਵਾਂ ਸ਼ਹੀਦੀ ਦਿਵਸ ਬੜੇ ਹੀ ਆਦਰ ਸਨਮਾਨ ਦੇ ਨਾਲ ਭਾਈ ਘਨੱਈਆ ਇੰਸਟੀਚਿਊਟ ਆਫ ਮੈਡੀਕਲ ਸਟੱਡੀਜ਼ ਸਰਹਿੰਦ ਰੋਡ ਪਟਿਆਲਾ ਵਿਖੇ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਫਾਈਨਲ ਸਾਲ ਦੀਆਂ ਵਿਦਿਆਰਥਣਾਂ ਨੇ ਭਾਈ ਘਨੱਈਆ ਜੀ ਦੇ ਬਾਰੇ ਵਿੱਚ ਕਾਫੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਭਾਈ ਘਨੱਈਆ ਜੀ ਦੀ ਕੁਰਬਾਨੀ ਉਹਨਾਂ ਦੇ ਦੁਆਰਾ ਦਿੱਤੇ ਗਏ ਬਲੀਦਾਨ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਭਾਈ ਘਨੱਈਆ ਜੀ ਦੇ ਆਦਰਸ਼ਾ ਤੇ ਚਲ ਕੇ ਸਾਰਿਆਂ ਦੀ ਸੇਵਾ ਕਰਨਾ ਬਿਨਾ ਕਿਸੇ ਜਾਤੀ ਧਰਮ ਦੇ ਮੁਸਕਲ ਸਮੇਂ ਹਰ ਕਿਸੇ ਦੀ ਮਦਦ ਕਰਨਾ ਚਾਹੇ ਉਹ ਮਦਦ ਕਿਸੇ ਵੀ ਰੂਪ ਵਿੱਚ ਹੋਵੇ। ਇਸ ਤਰ੍ਹਾਂ ਦੇ ਆਦਰਸ਼ ਕੰਮ ਦੇ ਪ੍ਰਤੀਕ ਸਨ ਭਾਈ ਘਨੱਈਆ ਜੀ, ਅੰਤ ਵਿੱਚ ਡਾ. ਨੀਰਜ ਭਾਰਦਵਾਜ ਪ੍ਰਿੰਸੀਪਲ ਆਫ ਭਾਈ ਘਨੱਈਆ ਇੰਸੀਟੀਚਿਊਟ ਅਤੇ ਸਾਰੇ ਸਟਾਫ ਨੇ ਭਾਈ ਘਨੱਈਆ ਜੀ ਦੇ ਬਾਰੇ ਆਪਣੇ-2 ਵਿਚਾਰ ਸਾਂਝੇ ਕੀਤੇ। ਭਾਈ ਘਨੱਈਆ ਇੰਸਟੀਚਿਊਟ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਸੇਵਾ ਤੇ ਫਸਟਏਡ ਦੀ ਜਾਣਕਾਰੀ ਕਿਸੇ ਨਾ ਕਿਸੇ ਰੂਪ ਵਿੱਚ ਜਿਵੇਂ ਕਿ ਮੁਫਤ ਮੈਡੀਕਲ ਚੈਕਅਪ ਕੈਂਪ ਜੋ ਕਿ ਹਰ ਪੰਚਮੀ ਤੇ ਸ੍ਰੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿੱਚ ਲਗਾਇਆ ਜਾਂਦਾ ਹੈ, ਅਲੱਗ-2 ਧਾਰਮਿਕ ਸਥਾਨਾਂ ਤੇ ਸਕੂਲਾਂ ਕਾਲਜਾਂ ਵਿੱਚ ਅਤੇ ਪਿੰਡਾਂ ਵਿੱਚ ਵੀ ਕੈਂਪ ਲਗਾਏ ਜਾਂਦੇ ਹਨ। ਜਿਸ ਨਾਲ ਆਉਣ ਵਾਲੇ ਵਿਦਿਆਰਥੀਆਂ ਨੂੰ ਭਾਈ ਘਨੱਈਆ ਜੀ ਦੇ ਬਾਰੇ ਵਿੱਚ ਅਤੇ ਉਹਨਾਂ ਦੁਆਰਾ ਕੀਤੇ ਗਏ ਮਹਾਨ ਕੰਮਾਂ ਨੂੰ ਦਰਸਾਇਆ ਜਾ ਸਕੇ। ਕਿਉਂਕਿ ਭਾਈ ਘਨੱਈਆ ਜੀ ਪਹਿਲੇ ਮਹਾਨ ਸ਼ਕਸ ਸੀ ਜਿਹਨਾਂ ਨੇ ਫਸਟਏਡ ਜਨ ਸੇਵਾ ਨੂੰ ਆਪਣੇ ਮਹਾਨ ਕੰਮਾਂ ਦੇ ਦੁਆਰਾ ਪੂਰੇ ਸੰਸਾਰ ਵਿੱਚ ਫੈਲਾਇਆ।