ਭਾਖੜਾ ਨੇ ਲਗਾਏ ਗਏ ਨਲਕੇ ਦਾ ਪਾਣੀ ਹੈ ਰੋਗ ਰਹਿਤ : ਡਾ. ਹਰਸ਼ਿੰਦਰ ਕੌਰ

ਪਟਿਆਲਾ  : ”ਭਾਖੜਾ ਨੇੜੇ ਨਲਕੇ ਨਾਲ ਨਿਕਲਣ ਵਾਲਾ ਪਾਣੀ ਕੀਮਤੀ ਹੁੰਦਾ ਹੈ ਜੋ ਕਈ ਸਾਰੀਆਂ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ ਤੇ ਸਿਹਤ ਨੂੰ ਵੀ ਤੰਦਰੁਸਤ ਰੱਖਦਾ ਹੈ, ਇਸ ਦੇ ਉਲਟ ਬਠਿੰਡਾ ਮਾਨਸਾ ਇਲਾਕੇ ਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਜਿਸ ਤੋਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੈ” ਇਨ੍ਹਾਂ ਵਿਚਾਰ ਉੱਘੇ ਕਾਲਮ ਨਵੀਸ਼ ਅਤੇ ਲੇਖਕਾ ਡਾਕਟਰ ਹਰਸ਼ਿੰਦਰ ਕੌਰ ਨੇ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਅੱਜ ਸਿੱਧੂਵਾਲ ਵਿਚ ਪਾਣੀਆਂ ਪ੍ਰਤੀ ਕਰਾਏ ਸੈਮੀਨਾਰ ਵਿਚ ਬੋਲਦਿਆਂ ਪ੍ਰਗਟ ਕੀਤੇ।

ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿੱਤ ਨੇ ਕੁੱਝ ਜ਼ਰੂਰੀ ਕਾਰਨਾਂ ਕਰਕੇ ਸੈਮੀਨਾਰ ਵਿਚ ਹਾਜ਼ਰ ਨਾ ਹੋਕੇ ਆਪਣਾ ਸੰਦੇਸ਼ ਦਿੱਤਾ ਕਿ ਮੀਡੀਆ ਵੈਲਫੇਅਰ ਜੋ ਵੀ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਉਹ ਸਹੀ ਹੈ ਉਸ ਦੇ ਅਸੀਂ ਨਾਲ ਹਾਂ ਉਨ੍ਹਾਂ ਨੂੰ ਇਹ ਕੰਮ ਜਾਰੀ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਂਦ ਵਿਚ ਆਈ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਦੀ ਰਹਿਨੁਮਾਈ ਵਿਚ ਸਿੱਧੂਵਾਲ ਪਿੰਡ ਕੋਲ ਭਾਖੜਾ ਦੇ ਪੁਲ ਤੇ ਨਲਕਾ ਲਗਾਉਣ ਦਾ ਕੰਮ ਕੀਤਾ ਹੈ, ਜਿਸ ਲਈ ਸਹਿਯੋਗ ਮਿਲਕਫੈੱਡ ਦੇ ਸਾਬਕਾ ਜਨਰਲ ਮੈਨੇਜਰ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੇ ਕੀਤਾ ਹੈ। ਇਸ ਕਰਕੇ ਅੱਜ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਦਾ ਸਨਮਾਨ ਵੀ ਕੀਤਾ ਗਿਆ। ਇਸ ਵੇਲੇ ਨਲਕੇ ਦਾ ਰਸਮੀ ਉਦਘਾਟਨ ਡਾ. ਹਰਸ਼ਿੰਦਰ ਕੌਰ ਤੋਂ ਕਰਵਾ ਕੇ ਉਹ ਆਮ ਲੋਕਾਂ ਦੇ ਅਰਪਣ ਕਰ ਦਿੱਤਾ।

Be the first to comment

Leave a Reply