ਭਾਜਪਾ ਆਗੂ ਕਹਿ ਰਹੇ ਹਨ ਕਿ ਖੂਨ ਵਹਾਉਣ ਤੋਂ ਜ਼ਰਾ ਵੀ ਸੰਕੋਚ ਨਹੀਂ ਕਰਨਗੇ

ਸਿਰਸਾ — ਦੋ ਸਾਧਵੀਆਂ ਨਾਲ ਸੈਕਸ ਸ਼ੋਸ਼ਣ ਵਿਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨਾਲ ਜੁੜੀਆਂ ਰੋਜ਼ ਨਵੀਆਂ-ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਅਜਿਹੇ ਵਿਚ ਇਕ ਵੀਡੀਓ ਸੋਸ਼ਲ ਸਾਈਟ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਕਥਿਤ ਤੌਰ ‘ਤੇ ਸਿਰਸਾ ਦੇ ਭਾਜਪਾ ਆਗੂ ਬੇਨੀਵਾਲ ਦਾ ਦਸਿਆ ਜਾ ਰਿਹਾ ਹੈ ਜੋ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਦਾ ਹੈ।
ਵਾਇਰਲ ਵੀਡੀਓ ਵਿਚ ਭਾਜਪਾ ਆਗੂ ਕਹਿ ਰਹੇ ਹਨ ਕਿ ਖੂਨ ਵਹਾਉਣ ਤੋਂ ਜ਼ਰਾ ਵੀ ਸੰਕੋਚ ਨਹੀਂ ਕਰਨਗੇ। ਇਹ ਗੱਲ ਉਹ ਡੇਰਾ ਸਮਰਥਕਾਂ ਦੀ ਮੌਜੂਦਗੀ ਵਿਚ ਕਹਿ ਰਹੇ ਹਨ।  ਵੀਡੀਓ ਵਿਚ ਕਥਿਤ ਤੌਰ ‘ਤੇ ਬੇਨੀਵਾਲ ਡੇਰਾ ਮੁਖੀ ਨੂੰ ‘ਪਿਤਾ ਜੀ’ ਨਾਂ ਨਾਲ ਸੰਬੋਧਨ ਕਰਦੇ ਹੋਏ ਕਹਿ ਰਹੇ ਹਨ ਕਿ ਉਹ ਪਿਛਲੇ 15-20 ਸਾਲਾਂ ਤੋਂ ਉਨ੍ਹਾਂ ਕੋਲੋਂ ਆਸ਼ੀਰਵਾਦ ਲੈਂਦੇ ਆ ਰਹੇ ਹਨ। ਦੂਸਰੇ ਪਾਸੇ ਜਦੋਂ ਬੇਨੀਵਾਲ ਨਾਲ ਇਸ ਮਾਮਲੇ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਸਿਰਫ ਚੰਗੇ ਕੰਮਾਂ ਲਈ ਡੇਰੇ ਦਾ ਸਮਰਥਨ ਕੀਤਾ ਸੀ, ਕਿਸੇ ਨਾਜਾਇਜ਼ ਕੰਮ ਲਈ ਡੇਰੇ ਦਾ ਸਮਰਥਨ ਬਿਲਕੁਲ ਨਹੀਂ ਕੀਤਾ।

Be the first to comment

Leave a Reply