ਭਾਜਪਾ ਐਮਪੀ ਨੇ ਚੋਣਾਂ ਬਾਰੇ ਦਿੱਤਾ ਅਜਿਹਾ ਬਿਆਨ ਕਿ ਕੇਜਰੀਵਾਲ ਹੋ ਗਏ ਲੋਹੇ ਲਾਖੇ

0
28

ਨਵੀਂ ਦਿੱਲੀ: ਆਪਣੇ ਵਿਵਾਦਤ ਬਿਆਨਾਂ ਕਰਕੇ ਜਾਣੇ ਜਾਂਦੇ ਉਨਾਵ ਤੋਂ ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਇਸ ਵਾਰ ਚੋਣਾਂ ਤੋਂ ਬਾਅਦ ਚੋਣਾਂ ਨਹੀਂ ਹੋਣਗੀਆਂ। ਉਨ੍ਹਾਂ ਸੰਪਰਕ ਨਿਧੀ ਸਮਾਗਮ ‘ਚ ਕਿਹਾ, “ਸਾਡੇ ਨੇਤਾ ਮੋਦੀ ਸਾਰੀ ਦੁਨੀਆ ਦੇ ਨੇਤਾ ਹਨ ਅਤੇ ਸਾਰੇ ਦੇਸ਼ ‘ਚ ਉਨ੍ਹਾਂ ਦੀ ਚਰਚਾ ਹੈ, ਮੋਦੀ ਹਨ ਤਾਂ ਦੇਸ਼ ਹੈ।”

ਸਾਕਸ਼ੀ ਮਹਾਰਾਜ ਨੇ ਕਿਹਾ, “ਹੁਣ ਜੋ ਚੋਣਾਂ ਹੋਣਗੀਆਂ ਉਹ ਦੇਸ਼ ਦੀ ਚੋਣਾਂ ਹਨ। ਮੈਂ ਸੰਨਿਆਸੀ ਹਾਂ ਅਤੇ ਕਹਿ ਰਿਹਾ ਹਾਂ ਕਿ ਇਹ ਚੋਣਾਂ ਦੇਸ਼ ਦੀ ਆਖਰੀ ਚੋਣਾਂ ਹਨ ਅਤੇ 2024 ‘ਚ ਚੋਣਾਂ ਨਹੀਂ ਹੋਣਗੀਆਂ।” ਉਨ੍ਹਾਂ ਨੇ ਕਿਹਾ ਸਿਰਫ ਇਹੀ ਚੋਣਾਂ ਹਨ, ਇਹ ਚੋਣਾਂ ਦੇਸ਼ ਦੇ ਨਾਂਅ ‘ਤੇ ਲੜੀਆਂ ਜਾ ਰਹੀਆਂ ਹਨ।