ਭਾਜਪਾ ਦਾ ਸੁਜਾਨਪੁਰ ਵਿਚ ਪੂਰਾ ਦਿਨ ਚੱਲੇਗਾ ਮੀਟਿੰਗਾਂ ਦਾ ਦੌਰ

ਚੰਡੀਗੜ੍ਹ : ਗੁਰਦਾਸਪੁਰ ਲੋਕਸਭਾ ਚੋਣਾਂ ਦੇ ਮੱਦੇਨਜਰ ਭਾਰਤੀ ਜਨਤਾ ਪਾਰਟੀ ਪੰਜਾਬ ਸੂਬੇ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਗੁਰਦਾਸਪੁਰ ਲੋਕਸਭਾ ਤੋਂ ਸਬੰਧਤ 9 ਵਿਧਾਨਸਭਾਵਾਂ ਦੀ 9 ਬੈਠਕ 12 ਅਗਸਤ ਨੂੰ ਸੁਜਾਨਪੁਰ ਵਿਧਾਨਸਭਾ ਦੇ ਅਧੀਨ ਆਉਂਦੇ ਰਾਵੀ ਸਦਨ ਵਿਚ ਬੁਲਾਈ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਪੰਜਾਬ ਦੇ ਇੰਚਾਰਜ਼ ਪ੍ਰਭਾਤ ਝਾ ਵਿਸ਼ੇਸ਼ ਤੌਰ ‘ਤੇ  ਬੈਠਕ ‘ਚ ਹਿੱਸਾ ਲੈਣ ਲਈ ਆ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਸੁਜਾਨਪੁਰ ਵਿਧਾਨਸਭਾ ਦੀ ਬੈਠਕ ਸਵੇਰੇ 9.30 ਤੋਂ 10.30 ਵਜੇ ਤੱਕ ਹੋਵੇਗੀ। ਇਸੇ ਤਰ੍ਹਾਂ ਗੁਰਦਾਸਪੁਰ ਵਿਧਾਨਸਭਾ ਦੀ ਬੈਠਕ 10.30 ਤੋਂ 11.30, ਬਟਾਲਾ ਵਿਧਾਨਸਭਾ ਦੀ ਬੈਠਕ 11.30 ਤੋਂ 12.30, ਫਤਿਹਗੜ੍ਹ ਚੂੜਿਆ ਦੀ ਬੈਠਕ 12.30 ਤੋਂ 1.30, ਕਾਦੀਆਂ ਵਿਧਾਨਸਭਾ ਦੀ ਬੈਠਕ 2.30 ਤੋਂ 3.30, ਡੇਰਾ ਬਾਬਾ ਨਾਨਕ ਵਿਧਾਨਸਪਾ ਦੀ ਬੈਠਕ 3.30 ਤੋਂ 4.30, ਦੀਨਾਨਗਰ ਵਿਧਾਨਸਭਾ ਦੀ ਬੈਠਕ 4.30 ਤੋਂ 5.30, ਭੋਆ ਵਿਧਾਨਸਭਾ ਦੀ ਬੈਠਕ 6 ਤੋਂ 7 ਅਤੇ ਪਠਾਨਕੋਟ ਵਿਧਾਨਸਭਾ ਦੀ ਬੈਠਕ ਸ਼ਾਮੀ 7 ਤੋਂ 8 ਵਜੇ ਤੱਕ ਚੱਲੇਗੀ।
ਜੋਸ਼ੀ ਨੇ ਦੱਸਿਆ ਕਿ ਵਿਧਾਨਸਭਾਵਾਂ ਦੀ ਹੋਣ ਵਾਲੀਆਂ ਇਨ੍ਹਾਂ ਬੈਠਕਾਂ ਵਿਚ ਹਿੱਸਾ ਲੈਣ ਵਾਲੀ ਕੈਟੇਗਰੀ ਵੀ ਤੈਅ ਕੀਤੀਆਂ ਗਈਆਂ ਹਨ। ਵਿਧਾਨਸਭਾ ਦੇ ਅਧੀਨ ਆਉਂਦੇ ਸੂਬੇ ਦੇ ਆਹੁਦੇਦਾਰ ਅਤੇ ਸੂਬਾ ਕਾਰਜਕਾਰਣੀ ਮੈਂਬਰ, ਕੇਂਦਰ ਦੇ ਆਹੁਦੇਦਾਰ ਅਤੇ ਕੇਂਦਰੀ ਕਾਰਜਕਾਰਣੀ ਮੈਂਬਰ, ਜਿਲਾ ਪ੍ਰਧਾਨ ਅਤੇ ਜਿਲਾ ਆਹੁਦੇਦਾਰ, ਮੰਡਲ ਪ੍ਰਧਾਨ ਅਤੇ ਮਹਾਮੰਤਰੀ, ਵਿਧਾਨਸਭਾ ਚੋਣ ਜਿੱਤੇ ਹਾਰੇ ਨੁਮਾਇੰਦੇ, ਮੇਅਰ, ਡਿਪਟੀ ਮੇਅਰ, ਨਗਰ ਕੌਂਸਲ ਦੇ ਪ੍ਰਧਾਨ- ਜਿਸ ਨਗਰ ਕੌਂਸਲ ਵਿਚ ਪ੍ਰਧਾਨ ਨਹੀਂ ਹੈ ਉਥੇ ਦਾ ਕੋਈ ਮੀਤ ਪ੍ਰਧਾਨ ਜਾਂ ਸੀਨੀਅਰ ਕੌਂਸਲਰ ਅਤੇ ਚੇਅਰਮੈਨ, ਵਾਈਸ ਚੇਅਰਮੈਨ, ਬਲਾਕ ਸਮਿਤਿ, ਜਿਲਾ ਪਰਿਸ਼ਦ, ਵਿਧਾਨਸਭਾ ਚੇਅਰਮੈਨ, ਵਾਈਸ ਚੇਅਰਮੈਨ, ਬਲਾਕ ਸਮਿਤਿ, ਜਿਲਾ ਪਰਿਸ਼ਦ ਜਾਂ ਬਲਾਕ ਸਮਿਤਿ, ਜਿਲਾ ਪਰਿਸ਼ਦ ਦੇ ਸੀਨੀਅਰ ਮੈਂਬਰ ਆਦਿ ਸ਼ਾਮਲ ਹੋਣਗੇਂ।

Be the first to comment

Leave a Reply