ਭਾਜਪਾ ਨੇ ਦੇਸ਼ ਦੇ ਚੋਣ ਕਮਿਸ਼ਨ ਕੋਲ ਪੰਜ ਹੋਰ ਕੌਮੀ ਪਾਰਟੀਆਂ ਨੇ ਕੀਤਾ ਐਲਾਨ

ਨਵੀਂ ਦਿੱਲੀ-ਕੌਮੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਦੇਸ਼ ਦੇ ਚੋਣ ਕਮਿਸ਼ਨ ਕੋਲ ਆਪਣੀ ਆਮਦਨ ਦਾ ਐਲਾਨ ਨਹੀ ਕੀਤਾ ਜਦਕਿ ਪੰਜ ਹੋਰ ਕੌਮੀ ਪਾਰਟੀਆਂ ਨੇ ਐਲਾਨ ਕਰ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਰਜ਼ (ਏਡੀਆਰ) ਨੇ ਕੀਤਾ ਹੈ। ਏਡੀਆਰ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਦੋਵਾਂ ਵੱਡੀਆਂ ਕੌਮੀ ਪਾਰਟੀਆਂ ਨੇ ਜਾਣਕਾਰੀ ਦੇਣ ਦੇ ਲਈ ਨਿਰਧਾਰਤ ਕੀਤੀ ਤਰੀਕ ਤੋਂ ਤਿੰਨ ਮਹੀਨੇ ਬਾਅਦ ਵੀ ਜਾਣਕਾਰੀ ਨਹੀ ਦਿੱਤੀ। ਆਪਣੇ ਖਾਤਿਆਂ ਦੀ ਜਾਣਕਾਰੀ ਦੇਣ ਲਈ ਕੌਮੀ ਪਾਰਟੀਆਂ ਲਈ ਨਿਰਧਾਰਤ ਤਰੀਕ 30 ਅਕਤੂਬਰ 2017 ਸੀ। ਰਿਪੋਰਟ ਮੁਤਾਬਕ ਸੱਤ ਵਿੱਚੋਂ ਪੰਜ ਕੌਮੀ ਪਾਰਟੀਆਂ ਨੇ ਵਿਤੀ ਵਰ੍ਹੇ 2016-17 ਲਈ 299 ਕਰੋੜ 54 ਲੱਖ ਰੁਪਏ ਦੀ ਆਮਦਨ ਐਲਾਨੀ ਹੈ। ਇਨ੍ਹਾਂ ਵਿੱਚੋਂ ਬਸਪਾ ਨੇ ਸਭ ਤੋਂ ਵੱਧ ਆਮਦਨ ਦਾ ਐਲਾਨ ਕੀਤਾ ਹੈ। ਬਸਪਾ ਨੇ 173.58 ਕਰੋੜ ਦੀ ਆਮਦਨ ਦਾ ਐਲਾਨ ਕੀਤਾ ਹੈ।
ਬਹੁਜਨ ਸਮਾਜ ਪਾਰਟੀ, ਸੀਪੀਆਈ (ਮਾਰਕਸਵਾਦੀ), ਸੀਪੀਆਈ, ਤ੍ਰਿਣਾਮੂਲ ਕਾਂਗਰਸ ਨੇ ਸਮੇਂ ਸਿਰ ਆਪਣੀਆਂ ਆਡਿਟ ਰਿਪੋਰਟਾਂ ਜਮ੍ਹਾਂ ਕਰਵਾਈਆਂ ਹਨ। ਸੀਪੀਆਈ ਨੇ ਨਿਰਧਾਰਤ ਤਰੀਕ ਤੋਂ 22 ਦਿਨ ਬਾਅਦ ਆਪਣੀ ਰਿਪੋਰਟ ਜਮ੍ਹਾਂ ਕਰਵਾਈ ਹੈ। ਆਪਣੀ ਹਿਸਾਬ ਕਿਤਾਬ ਦੀ ਰਿਪੋਰਟ ਵਿੱਚ ਸੀਪੀਆਈ (ਐਮ) ਨੇ ਇੱਕ ਅਰਬ 25 ਲੱਖ ਰੁਪਏ ਆਪਣੀ ਆਮਦਨ ਦੱਸੀ ਹੈ।

Be the first to comment

Leave a Reply