ਭਾਰਤੀ ਅੰਬੈਸੀ ਦੇ ੳਪਨ ਹਾਊਸ ਸਬੰਧੀ ਭਰਵੀ ਮੀਟਿੰਗ ਹੋਈ।

ਵਰਜੀਨੀਆ  (ਰਾਜ ਗੋਗਨਾ) ਨੈਸ਼ਨਲ ਕੌਂਸਲ ਆਫ ਅਮਰੀਕਨ ਐਸੋਸੀਏਸ਼ਨ ਅਤੇ ਸਿਖਸ ਆਫ ਅਮਰੀਕਾ ਦੇ ਸਾਂਝੇ ਉਪਰਾਲੇ ਨਾਲ ਭਾਰਤੀ ਕੌਂਸਲਰਾਂ ਵਲੋਂ ਓਪਨ ਹਾਊਸ ਵਰਜੀਨੀਆ ਸਟੇਟ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇੱਕ ਭਰਵੀਂ ਮੀਟਿੰਗ ਸਾਂਝੇ ਤੌਰ ਤੇ ਗੁਰੂ ਨਾਨਕ ਫਾਊਂਡੇਸ਼ਨ ਗੁਰੂਘਰ ਦੇ ਲੰਗਰ ਹਾਲ ਵਿੱਚ ਕੀਤੀ ਗਈ। ਜਿੱਥੇ ਨਵੇਂ ਡਿਪਟੀ ਅੰਬੈਸਡਰ ਨੂੰ ਜੀ ਆਇਆਂ ਪਾਰਟੀ ਅਤੇ ਓਪਨ ਹਾਊਸ ਅੰਬੈਸੀ ਸਤੰਬਰ ਦੇ ਪਹਿਲੇ ਤੇ ਦੂਜੇ ਹਫਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿੱਥੇ ਇਸ ਮੀਟਿੰਗ ਦੀ ਪ੍ਰਧਾਨਗੀ ਪਵਨ ਬੈਜਵਾੜਾ ਨੇ ਕੀਤੀ ਅਤੇ ਸਰਪ੍ਰਸਤੀ ਡਾ. ਸੁਰੇਸ਼ ਗੁਪਤਾ ਵਲੋਂ ਕੀਤੀ ਗਈ। ਮੀਟਿੰਗ ਦੀ ਵਿਸ਼ੇਸ਼ ਜਾਣਕਾਰੀ ਪ੍ਰਭਜੋਤ ਸਿੰਘ ਕੋਹਲੀ ਨੇ ਦਿੱਤੀ। ਈਵੈਂਟ ਦੀ ਪੂਰੀ ਰੂਪ ਰੇਖਾ ਮਿਸਜ਼ ਗੋਸਵਾਮੀ ਨੇ ਏਜੰਡੇ ਮੁਤਾਬਕ ਮੁਹੱਈਆ ਕਰਵਾਈ।
ਓਪਨ ਹਾਊਸ ਸਬੰਧੀ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਭਰਪੂਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਜ਼ਾ, ਪਾਸਪੋਰਟ, ਰੀਨਨਸੇਸ਼ਨ, ਓ ਸੀ ਆਈ ਸਬੰਧੀ ਕੋਈ ਮੁਸ਼ਕਲ ਕਿਸੇ ਵਿਅਕਤੀ ਜਾਂ ਪਰਿਵਾਰ ਨੂੰ ਹੋਵੇ ਤਾਂ ਉਹ ਮੌਕੇ ਤੇ ਹੱਲ ਕਰਵਾ ਸਕਦਾ ਹੈ। ਸਬੰਧਤ ਅਫਸਰ ਵੱਲੋਂ ਤੁਰੰਤ ਨਿਪਟਾਰਾ ਕੀਤਾ ਜਾਵੇਗਾ
ਇਸ ਮੀਟਿੰਗ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਅਨੰਦੀ ਨਾਇਕ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਜਿੱਥੇ ਦੋ ਸਤੰਬਰ ੨੦੧੭ ਦਾ ਓਪਨ ਹਾਊਸ ਕਮਿਊਨਿਟੀ ਈਵੈਂਟ ਅੰਬੈਸੀ ਵਲੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਆਮ ਲੋਕਾਂ ਲਈ ਭਰਪੂਰ ਜਾਣਕਾਰੀ ਦੇ ਨਾਲ ਨਾਲ ਮਸਲਿਆਂ ਦਾ ਹੱਲ ਵੀ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਨਗਿੰਦਰ ਰਾਉ, ਰੋਬਿਨ ਗੋਸਵਾਮੀ, ਅਨੰਦੀ ਨਾਇਕ, ਪ੍ਰਭਜੋਤ ਕੋਹਲੀ, ਅਲੱਕਾ ਬਤਰਾ, ਬਲਜਿੰਦਰ ਸਿੰਘ ਸ਼ੰਮੀ, ਦੇਵੰਗ ਸ਼ਾਹ, ਅਰੁਨਾ ਨਿਧੀ ਗੋਸਵਾਮੀ, ਮਿਥੁਨ ਤੇ ਗੁਰੂ ਘਰ ਦੇ ਚੇਅਰਮੈਨ ਵੀ ਸਮੁੱਚੇ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਬਹੁਤ ਹੀ ਪ੍ਰਭਾਵੀ ਰਹੀ ਅਤੇ ਅੰਬੈਸੀ ਵੱਲੋਂ ਕਰਵਾਏ ਜਾ ਰਹੇ ਇਸ ਈਵਟ ਸਬੰਧੀ ਕਾਫ਼ੀ ਉਤਸ਼ਾਹ ਕੁਮਿਨਟੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਹ ਸਮਾਗਮ ਕਮਿਊਨਿਟੀ ਦੀਆਂ ਆਸਾਂ ਤੇ ਖਰੇ ਉਤਰਨ ਦੀ ਆਸ ਨਾਲ ਮੀਟਿੰਗ ਦੀ ਸਮਾਪਤੀ ਕੀਤੀ ਗਈ।

Be the first to comment

Leave a Reply