ਭਾਰਤੀ ਇੰਜੀਨੀਅਰ ਹਾਮਿਦ ਅੰਸਾਰੀ ਦੀ ਮਾਂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਲ ਹੁਸੈਨ ਨੂੰ ਅਪੀਲ ਕੀਤੀ

ਮੁੰਬਈ— ਭਾਰਤੀ ਇੰਜੀਨੀਅਰ ਹਾਮਿਦ ਅੰਸਾਰੀ ਦੀ ਮਾਂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਲ ਹੁਸੈਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੇਟੇ ਦੀ ਬਾਕੀ ਸਜ਼ਾ ਨੂੰ ਮੁਆਫ ਕਰ ਦੇਣ। ਪਾਕਿ ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿਚ ਹਾਮਿਦ ਦੀ ਮਾਂ ਨੇ ਕਿਹਾ ਹੈ ‘ਮੋਹਤਰਮ ਸਰਦਾਰ, ਤੁਹਾਡੀ ਸਰਕਾਰ ਨੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਵੀ ਮੁਆਫ ਕੀਤਾ ਹੈ ਜਿਨ੍ਹਾਂ ਨੇ ਹਾਮਿਦ ਦੀ ਤੁਲਨਾ ਵਿਚ ਕਾਫੀ ਗੰਭੀਰ ਅਪਰਾਧ ਕੀਤੇ ਹਨ। ਜੇਕਰ ਤੁਸੀਂ ਹਾਮਿਦ ਦੀ ਬਾਕੀ ਸਜ਼ਾ ਨੂੰ ਮੁਆਫ ਕਰ ਦਿਓ ਤਾਂ ਮਨੁੱਖਤਾ ਦਿਖਾਉਣ ਲਈ ਪਾਕਿਸਤਾਨ ਦੀ ਸਾਖ ਕਾਫੀ ਵਧ ਜਾਵੇਗੀ। ਇਹ ਹੀ ਨਹੀਂ ਇਸ ਪਹਿਲ ਨਾਲ ਭਾਰਤੀ ਜੇਲਾਂ ਵਿਚ ਕੈਦ ਪਾਕਿਸਤਾਨੀ ਨਾਗਰਿਕਾਂ ਲਈ ਵੀ ਰਾਹਤ ਦੀ ਸੰਭਾਵਨਾ ਵਧ ਸਕਦੀ ਹੈ।ਭਾਰਤੀ ਇੰਜੀਨੀਅਰ ਦੀ ਮਾਂ ਨੇ ਪੱਤਰ ਵਿਚ ਅੱਗੇ ਲਿਖਿਆ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਹਾਮਿਦ ਨੇ ਅਪਰਾਧ ਕੀਤਾ ਹੈ ਪਰ ਉਸ ਦਾ ਇਰਾਦਾ ਨੇਕ ਅਤੇ ਪ੍ਰੇਮ ਭਰਿਆ ਸੀ। ਉਹ ਪਹਿਲਾਂ ਤੋਂ ਹੀ ਭੋਲਾ ਹੈ। ਉਸ ਦੀ ਇੱਛਾ ਸੰਕਟ ਵਿਚ ਇਕ ਮਹਿਲਾ ਦੀ ਮਦਦ ਕਰਨ ਦੀ ਸੀ। ਬੇਨਤੀ ਹੈ ਕਿ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇ।

Be the first to comment

Leave a Reply