ਭਾਰਤੀ ਕਪਤਾਨ ਵਿਰਾਟ ਕੋਹਲੀ ਦਿੱਗਜ਼ ਖਿਡਾਰੀਆਂ ਦੇ ਨਿਸ਼ਾਨੇ ‘ਤੇ

ਨਵੀਂ ਦਿੱਲੀ: ਸਾਊਥ ਅਫ਼ਰੀਕਾ ਖਿਲਾਫ ਸੈਂਚੁਰੀਅਨ ਟੈਸਟ ਵਿੱਚ ਟੀਮ ਦੇ ਬਦਲਾਅ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਦਿੱਗਜ਼ ਖਿਡਾਰੀਆਂ ਦੇ ਨਿਸ਼ਾਨੇ ‘ਤੇ ਹਨ। ਹਰ ਕੋਈ ਉਨ੍ਹਾਂ ਨੂੰ ਟੀਮ ਵਿੱਚ ਚੁਣੇ ਜਾਣ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਸੁਨੀਲ ਗਵਾਸਕਰ ਤੋਂ ਲੈ ਕੇ ਵੀ.ਵੀ.ਐਸ. ਲਕਸ਼ਮਣ ਤੱਕ ਹਰ ਕੋਈ ਕੋਹਲੀ ਨੂੰ ਟੀਮ ਵਿੱਚ ਲਏ ਜਾਣ ‘ਤੇ ਸਵਾਲ ਕਰ ਰਿਹਾ ਹੈ ਪਰ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਸਾਰਿਆਂ ਤੋਂ ਇੱਕ ਕਦਮ ਅੱਗੇ ਨਜ਼ਰ ਆ ਰਹੇ ਹਨ। ਭਾਰਤੀ ਕਪਤਾਨ ਖਿਲ਼ਾਫ ਹਮਲਾ ਬੋਲਦਿਆਂ ਸਹਿਵਾਗ ਨੇ ਕਿਹਾ ਕਿ ਵਿਰਾਟ ਕੋਹਲੀ ਜੇਕਰ ਦੂਜੇ ਟੈਸਟ ਵਿੱਚ ਫੇਲ੍ਹ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਟੀਮ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ ਹੈ। ਸਹਿਵਾਗ ਨੇ ਇੱਕ ਟੀਵੀ ਚੈਨਲ ‘ਤੇ ਕਿਹਾ ਕਿ ਸ਼ਿਖਰ ਧਵਨ ਨੂੰ ਮਹਿਜ਼ ਇੱਕ ਟੈਸਟ ਵਿੱਚ ਫੇਲ੍ਹ ਹੋਣ ‘ਤੇ ਟੀਮ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਭੁਵਨੇਸ਼ਵਰ ਨੂੰ ਬਿਨਾ ਕਿਸੇ ਕਾਰਨ ਤੋਂ ਬਾਹਰ ਕਰ ਦਿੱਤਾ ਗਿਆ। ਵਿਰਾਟ ਕੋਹਲੀ ਦੇ ਫੈਸਲੇ ਨੂੰ ਦੇਖਣ ਤੋਂ ਬਾਅਦ ਇਹ ਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਕੋਹਲੀ ਸੈਂਚੁਰੀਅਨ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਆਪਣੇ ਆਪ ਤੀਸਰੇ ਟੈਸਟ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ ਹੈ।

Be the first to comment

Leave a Reply