ਭਾਰਤੀ ਕ੍ਰਿਕਟਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਜਿਸ ਨੇ ਆਪਣਾ 200ਵਾਂ ਟੈਸਟ ਖੇਡ ਕੇ ਆਪਣੇ ਘਰੇਲੂ ਮੈਦਾਨ ਮੁੰਬਈ ਤੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ

ਨਵੀਂ ਦਿੱਲੀ— ਭਾਰਤੀ ਕ੍ਰਿਕਟ ‘ਚ ਆਖਰੀ ਵਾਰ ਮੈਦਾਨ ਤੋਂ ਵਿਦਾਈ ਲੈਣ ਵਾਲਾ ਖਿਡਾਰੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸੀ, ਜਿਸ ਨੇ ਆਪਣਾ 200ਵਾਂ ਟੈਸਟ ਖੇਡ ਕੇ ਆਪਣੇ ਘਰੇਲੂ ਮੈਦਾਨ ਮੁੰਬਈ ਤੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਮੈਦਾਨ ਤੋਂ ਸੰਨਿਆਸ ਲੈਣ ਦੀ ਉਪਲੱਬਧੀ ਰਾਹੁਲ ਦ੍ਰਾਵਿੜ, ਵੀ. ਵੀ. ਐੱਸ. ਲਕਸ਼ਮਣ ਤੇ ਵਰਿੰਦਰ ਸਹਿਵਾਗ ਵਰਗੇ ਧਾਕੜ ਕ੍ਰਿਕਟਰ ਹਾਸਲ ਨਹੀਂ ਕਰ ਸਕੇ ਸਨ ਪਰ ਜੇਕਰ ਦਿੱਲੀ ਦਾ ਹੀ ਖਿਡਾਰੀ ਵਿਰਾਟ ਆਪਣੇ ਸੀਨੀਅਰ ਨਹਿਰਾ ਨੂੰ ਅਜਿਹਾ ਮੌਕਾ ਦਿੰਦਾ ਹੈ ਤਾਂ ਭਾਰਤੀ ਕ੍ਰਿਕਟ ਵਿਚ ਇਹ ਇਕ ਨਵਾਂ ਅਧਿਆਏ ਜੋੜ ਜਾਵੇਗਾ।
ਕੋਟਲਾ ‘ਚ ਭਾਰਤੀ ਟੀਮ ਦਾ ਹੋਵੇਗਾ ਇਹ ਪਹਿਲਾ ਟੀ-20
ਕੋਟਲਾ ‘ਚ  ਇਕ ਹੋਰ ਅਧਿਆਏ ਵੀ ਬੁੱਧਵਾਰ ਨੂੰ ਇਸ ਮੈਦਾਨ ਨਾਲ ਜੁੜ ਜਾਵੇਗਾ। ਭਾਰਤੀ ਟੀਮ ਪਹਿਲੀ ਵਾਰ ਇਸ ਮੈਦਾਨ ‘ਤੇ ਟੀ-20 ਕੌਮਾਂਤਰੀ ਮੈਚ ਖੇਡੇਗੀ। ਕੋਟਲਾ ‘ਚ ਪਿਛਲੇ ਸਾਲ ਟੀ-20 ਵਿਸ਼ਵ ਕੱਪ ਦੇ ਚਾਰ ਮੈਚ ਖੇਡੇ ਗਏ ਸਨ ਪਰ ਇਨ੍ਹਾਂ ‘ਚੋਂ ਕੋਈ ਵੀ ਮੈਚ ਭਾਰਤੀ ਟੀਮ ਦਾ ਨਹੀਂ ਸੀ। ਨਿਊਜ਼ੀਲੈਂਡ ਨੇ ਇਨ੍ਹਾਂ ‘ਚੋਂ ਇਕ ਮੈਚ ਇੰਗਲੈਂਡ ਵਿਰੁੱਧ ਖੇਡਿਆ ਸੀ, ਜਿਸ ‘ਚ ਉਸ ਨੂੰ 7 ਵਿਕਟਾਂ ਨਾਲ ਹਾਰ ਮਿਲੀ ਸੀ।

Be the first to comment

Leave a Reply