ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਉੱਤੇ ਨਿਊਜ਼ੀਲੈਂਡ ਖਿਲਾਫ ਦਿੱਲੀ ਦੇ ਪਹਿਲੇ ਟੀ20 ਮੈਚ ਵਿਚ ਕੌਮਾਂਤਰੀ ਕ੍ਰਿਕਟ ਪਰਿਸ਼ਦ ਦੇ ਨਿਯਮਾਂ ਦੀ ਉਲੰਘਨ ਦਾ ਇਲਜ਼ਾਮ ਲੱਗਾ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਉੱਤੇ ਨਿਊਜ਼ੀਲੈਂਡ ਖਿਲਾਫ ਦਿੱਲੀ ਦੇ ਪਹਿਲੇ ਟੀ20 ਮੈਚ ਵਿਚ ਕੌਮਾਂਤਰੀ ਕ੍ਰਿਕਟ ਪਰਿਸ਼ਦ ਦੇ ਨਿਯਮਾਂ ਦੀ ਉਲੰਘਨ ਦਾ ਇਲਜ਼ਾਮ ਲੱਗਾ ਹੈ, ਹਾਂਲਾਕਿ ਉਨ੍ਹਾਂ ਨੂੰ ਆਈ.ਸੀ.ਸੀ. ਨੇ ਕਲੀਨ ਚਿੱਟ ਦੇ ਦਿੱਤੀ ਹੈ, ਪਰ ਜੇਕਰ ਕੋਹਲੀ ਦੋਸ਼ੀ ਪਾਇਆ ਗਿਆ ਤਾਂ ਉਹ ਮੁਸ਼ਕਲ ਵਿਚ ਫਸ ਸਕਦੇ ਸਨ। ਜਿੱਥੇ ਕੋਹਲੀ ਭਾਰਤੀ ਟੀਮ ਦੇ ਸਟਾਰ ਹਨ ਤੇ ਟੀਮ ਨੂੰ ਸਿਖਰਾਂ ‘ਤੇ ਪਹੁੰਚਾਣ ਦਾ ਜਿੰਮਾ ਵੀ ਕੋਹਲੀ ਨੂੰ ਹੀ ਜਾਂਦਾ ਹੈ, ਜੇਕਰ ਆਈ.ਸੀ.ਸੀ. ਉਨ੍ਹਾਂ ਨੂੰ ਕਲੀਨ ਚਿੱਟ ਨਾ ਦਿੰਦੀ ਤਾਂ ਕੋਹਲੀ ਤੇ ਭਾਰਤੀ ਟੀਮ ਨੂੰ ਵੱਡਾ ਧੱਕਾ ਲੱਗ ਸਕਦਾ ਸੀ।
ਜੀ ਹਾਂ, ਮੈਚ ਦੌਰਾਨ ਵਿਰਾਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਜਿਸ ਵਿਚ ਵਿਰਾਟ ਨੇ ਵਾਕੀ-ਟਾਕੀ ਫੜਿਆ ਹੋਇਆ ਹੈ, ਪਰ ਆਈ.ਸੀ.ਸੀ. ਨੇ ਕੋਹਲੀ ਨੂੰ ਕ‍ਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸਦੀ ਇਜ਼ਾਜਤ ਲਈ ਸੀ। ਆਈ.ਸੀ.ਸੀ. ਦੇ ਨਿਯਮਾਂ ਮੁਤਾਬਕ ਖਿਡਾਰੀ ਕੌਮਾਂਤਰੀ ਮੈਚ ਵਿਚ ਕਿਸੇ ਵੀ ਪ੍ਰਕਾਰ ਦੀ ਕੰਮਿਊਨੀਕੇਸ਼ਨ ਡਿਵਾਇਸ ਦਾ ਇਸਤੇਮਾਲ ਨਹੀਂ ਕਰ ਸਕਦੇ। ਜੇਕਰ ਕੋਈ ਖਿਡਾਰੀ ਇਸਤੇਮਾਲ ਕਰਦਾ ਵੀ ਹੈ ਤਾਂ ਉਸਨੂੰ ਅਧਿਕਾਰੀਆਂ ਤੋਂ ਇਜ਼ਾਜਤ ਲੈਣੀ ਹੁੰਦੀ ਹੈ।

Be the first to comment

Leave a Reply