ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਪਿੱਛੋਂ ਘੁਸਪੈਠ ਦੀਆਂ ਘਟਨਾਵਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ – ਰਾਜਨਾਥ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਸਰਹੱਦ ਪਾਰ ਅੱਤਵਾਦੀ ਟਿਕਾਣਿਆਂ ਨੂੰ ਤਹਿਸ-ਨਹਿਸ ਕਰਨ ਲਈ ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਪਿੱਛੋਂ ਘੁਸਪੈਠ ਦੀਆਂ ਘਟਨਾਵਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਵੀਰਵਾਰ ਇਥੇ ਬੀ. ਐੱਸ. ਐੱਫ. ਵੱਲੋਂ ਆਯੋਜਿਤ ਇਕ ਸਨਮਾਨ ਸਮਾਰੋਹ ਵਿਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਅੱਤਵਾਦੀਆਂ ਦੀ ਪਹਿਲਾਂ ਬਹੁਤ ਘੁਸਪੈਠ ਹੁੰਦੀ ਸੀ ਪਰ ਸਰਜੀਕਲ ਸਟ੍ਰਾਈਕ ਪਿੱਛੋਂ ਇਸ ਵਿਚ ਕਮੀ ਹੋਈ ਹੈ। ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਫੌਜ ਅਤੇ ਬੀ. ਐੱਸ. ਐੱਫ. ਨੂੰ ਵਧਾਈ ਦਿੱਤੀ।

Be the first to comment

Leave a Reply