ਭਾਰਤੀ ਫੌਜ ਨੇ ਪਾਕਿਸਤਾਨ ਦੀ ਚੌਕੀ ਕੀਤੀ ਤਬਾਹ, ਪਾਕਿ ਦੇ 7 ਫੌਜੀ ਹਲਾਕ

ਨਵੀਂ ਦਿੱਲੀ – ਜੰਮੂ ਕਸ਼ਮੀਰ ’ਚ ਭਾਰਤੀ ਸੈਨਾ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਅੱਜ ਪਾਕਿਸਤਾਨ ਦੇ ਇਕ ਮੇਜਰ ਸਮੇਤ ਸੱਤ ਜਵਾਨ ਹਲਾਕ ਹੋ ਗਏ। ਉਧਰ ਸਰਹੱਦ ’ਤੇ ਪਾਕਿਸਤਾਨ ਆਧਾਰਿਤ ਜੈਸ਼-ਏ-ਮੁਹੰਮਦ ਦੇ ਪੰਜ ਦਹਿਸ਼ਤਗਰਦਾਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਉਂਜ ਪਾਕਿਸਤਾਨ ਨੇ 4 ਜਵਾਨ ਹਲਾਕ ਹੋਣ ਦੀ ਗੱਲ ਆਖਦਿਆਂ ਭਾਰਤ ਦੇ ਤਿੰਨ ਜਵਾਨ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਫੌਜ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਹੈ ਜਦੋਂ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਦਹਿਸ਼ਤੀ ਗੁੱਟਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਸਕਦੇ ਹਨ ਅਤੇ ਜੇਕਰ ਗੁਆਂਢੀ ਮੁਲਕ ਨੇ ਮਜਬੂਰ ਕੀਤਾ ਤਾਂ ਉਸ ਖ਼ਿਲਾਫ਼ ‘ਹੋਰ ਕਾਰਵਾਈ’ ਹੋ ਸਕਦੀ ਹੈ। ਥਲ ਸੈਨਾ ਦਿਵਸ ਮੌਕੇ ਅੱਜ ਦਿੱਲੀ ’ਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਦਹਿਸ਼ਤਗਰਦਾਂ ਨੂੰ ਭਾਰਤ ’ਚ ਲਗਾਤਾਰ ਘੁਸਪੈਠ ਕਰਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੀ ਹੋਈ ਹੈ। ਸਰਹੱਦ ਪਾਰੋਂ ਦਹਿਸ਼ਤੀ ਸਰਗਰਮੀਆਂ ਨਾਲ ਸਿੱਝਣ ਦਾ ਅਹਿਦ ਲੈਂਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਭਾਰਤ ਵਿਰੋਧੀ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Be the first to comment

Leave a Reply