ਭਾਰਤੀ ਬੈਡਮਿੰਟਨ ਖਿਡਾਰੀ ਸ੍ਰੀਕਾਂਤ ਨੇ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ‘ਚ ਰਚਿਆ ਇਤਿਹਾਸ

ਨਵੀਂ ਦਿੱਲੀ – ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਛਾਏ ਹੋਏ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਐਤਵਾਰ ਨੂੰ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਦੇ ਪੁਰਸ਼ ਸਿੰਗਲ ਵਰਗ ਦੇ ਫਾਈਨਲ ਵਿੱਚ ਵੀ ਉਲਟਫੇਰ ਕਰਦੇ ਹੋਏ ਚੀਨ ਦੇ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਚੇਨ ਲਾਂਗ ਨੂੰ 22-20, 21-16 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਪੁਰਸ਼ ਸਿੰਗਲ ਵਰਗ ਦੇ ਫਾਈਨਲ ਵਿੱਚ ਦੁਨੀਆ ਦੇ 11ਵੇਂ ਨੰਬਰ ਦੇ ਖਿਡਾਰੀ ਕਿਦਾਂਬੀ ਸ੍ਰੀਕਾਂਤ ਦਾ ਇਹ ਲਗਾਤਾਰ ਦੂਜਾ ਸੁਪਰ ਸੀਰੀਜ਼ ਖਿਤਾਬ ਹੈ। ਇਯ ਦੇ ਨਾਲ ਉਹ ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਮਰਦ ਬੈਡਮਿੰਟਨ ਖਿਡਾਰੀ ਬਣ ਗਏ ਹਨ। ਸ੍ਰੀਕਾਂਤ ਨੇ ਕੁਝ ਹੀ ਦਿਨ ਪਹਿਲਾਂ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਖਿਤਾਬ ਵੀ ਜਿੱਤਿਆ ਸੀ, ਜੋ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਸੁਪਰ ਸੀਰੀਜ਼ ਖਿਤਾਬ ਸੀ ਅਤੇ ਪਹਿਲੀ ਵਾਰ ਕਿਸੇ ਭਾਰਤੀ ਪੁਰਸ਼ ਖਿਡਾਰੀ ਨੇ ਉਸ ਨੂੰ ਹਾਸਲ ਕੀਤਾ ਸੀ। ਕਿਦਾਂਬੀ ਸ੍ਰੀਕਾਂਤ ਆਸਟ੍ਰੇਲੀਆ ਓਪਨ ਟੂਰਨਾਮੈਂਟ ਤੋਂ ਪਹਿਲਾਂ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਤੋਂ ਬਿਨਾਂ ਸਿੰਗਾਘੁਰ ਓਪਨ ਦੇ ਫਾਈਨਲ ਵਿੱਚ ਵੀ ਪਹੁੰਚਿਆ ਸੀ। ਇਸ ਲਈ ਉਹ ਆਸਟ੍ਰੇਲੀਆ ਓਪਨ ਦੇ ਫਾਈਨਲ ਵਿੱਚ ਪਹੁੰਚਦੇ ਹੀ ਦੁਨੀਆ ਦਾ ਪੰਜਵਾਂ ਅਜਿਹਾ ਖਿਡਾਬੀ ਬਣ ਗਿਆ, ਜੋ ਲਗਾਤਾਰ ਤਿੰਨ ਸੁਪਰ ਸੀਰੀਜ਼ ਫਾਈਨਲ ਵਿੱਚ ਦਾਖ਼ਲ ਹੋਇਆ। ਜਿੱਥੋਂ ਤੱਕ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਦਾ ਸਵਾਲ ਹੈ, ਕਿਦਾਂਬੀ ਸ੍ਰੀਕਾਂਤ ਇਸ ਨੂੰ ਜਿੱਤਣ ਵਾਲੇ ਵੀ ਪਹਿਲੇ ਭਾਰਤੀ ਮਰਦ ਖਿਡਾਰੀ ਹਨ। ਐਤਵਾਰ ਨੂੰ ਖੇਡੇ ਗਏ ਮੈਚ ਵਿੱਚ ਸ੍ਰੀਕਾਂਤ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦੁਨੀਆ ਵਿੱਚ ਛੇਵੇਂ ਨੰਬਰ ਦੇ ਖਿਡਾਰੀ, ਜੋ ਇਸ ਸਾਲ ਦੇ ਆਲ ਇੰਗਲੈਂਡ ਚੈਂਪੀਅਨ ਵੀ ਹਨ, ਨੂੰ ਸੰਭਲਣ ਦਾ ਕੋਈ ਮੌਕਾ ਦਿੱਤੇ ਬਿਨਾ ਹਰਾ ਦਿੱਤਾ। 46 ਮਿੰਟ ਤੱਕ ਚੱਲੇ ਇਸ ਮੈਚ ਦੇ ਸ਼ੁਰੂ ਵਿੱਚ ਕਿਦਾਂਬੀ ਸ੍ਰੀਕਾਂਤ ਅਤੇ ਚੇਨ ਲਾਂਚ ਦੇ ਵਿਚਕਾਰ ਮੁਕਾਬਲਾ ਸਖ਼ਤ ਲੱਗ ਰਿਹਾ ਸੀ, ਪਰ ਜਲਦ ਹੀ ਭਾਰਤੀ ਖਿਡਾਰੀ ਨੇ ਮੈਚ ‘ਤੇ ਪਕੜ ਬਣਾ ਲਈ।

Be the first to comment

Leave a Reply