ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਟੀਮ ਦੇ ਹੱਥੋਂ 9 ਦੌੜਾਂ ਨਾਲ ਹਾਰ

ਲੰਡਨ— ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਟੀਮ ਦੇ ਹੱਥੋਂ 9 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਭਾਰਤ ਜਿੱਤ ਦੇ ਨੇੜੇ ਸੀ ਪਰ ਕੁਝ ਗਲਤੀਆਂ ਦੇ ਕਾਰਨ ਟੀਮ ਨੂੰ ਆਖਿਰੀ ਸਮੇਂ ‘ਚ ਹਾਰ ਦਾ ਮੂੰਹ ਦੇਖਣਾ ਪਿਆ। ਇਨ੍ਹਾਂ 5 ਕਾਰਨਾਂ ਕਰਕੇ ਹਾਰੀ ਭਾਰਤੀ ਮਹਿਲਾ ਵਿਸ਼ਵ ਕੱਪ
1. ਇੰਗਲੈਂਡ ਦੀ ਵਧੀਆ ਸ਼ੁਰੂਆਤ
ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਵਧੀਆ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪਹਿਲੇ 10 ਓਵਰ ਤਕ ਆਪਣਾ ਕੋਈ ਵਿਕਟ ਨਹੀਂ ਗੁਆਇਆ ਸੀ। 11 ਤੋਂ 16 ਓਵਰ ‘ਚ ਇੰਗਲੈਂਡ ਟੀਮ ਨੂੰ ਲਗਾਤਾਰ 3 ਝੱਟਕੇ ਲੱਗੇ ਪਰ ਸਾਰਾ ਟੇਲਰ ਅਤੇ ਨਤਾਲੀ ਸਕਾਈਵਰ ਦੀ 83 ਦੌੜਾਂ ਦੀ ਸਾਂਝੇਦਾਰੀ ਨਾਲ ਸਕੋਰ ਅੱਗੇ ਵਧਾਇਆ, ਜਿਸ ਦੀ ਬਦੌਲਤ ਇੰਗਲੈਂਡ ਟੀਮ ਨੇ 228 ਦੌੜਾਂ ਬਣਾਈਆਂ।
2. ਖਰਾਬ ਸ਼ੁਰੂਆਤ ਮਿਲਣਾ
ਇੰਗਲੈਂਡ ਦੇ 229 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਓਪਨਰ ਜੋੜੀ ਟੀਮ ਨੂੰ ਵਧੀਆ ਸ਼ੁਰੂਆਤ ਦੇਣ ‘ਚ ਅਸਫਲ ਰਹੀ। ਸਭ ਨੂੰ ਉਮੀਦਾਂ ਸੀ ਕਿ ਸਮ੍ਰਿਤੀ ਮੰਧਾਨਾ ਵਧੀਆ ਪ੍ਰਦਰਸ਼ਨ ਕਰੇਗੀ ਪਰ ਉਹ ਜਲਦੀ ਆਊਟ ਹੋ ਗਈ।
3. ਇਕ ਤੋਂ ਬਾਅਦ ਇਕ ਆਊਟ ਹੋਣਾ
ਜਦੋਂ ਹਰਮਨਪ੍ਰੀਤ ਆਊਟ ਹੋਈ ਤਾਂ ਟੀਮ ਦਾ ਸਕੋਰ 191 ਦੌੜਾਂ ‘ਤੇ 4 ਵਿਕਟਾਂ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਭਾਰਤ ਆਸਾਨੀ ਨਾਲ ਜਿੱਤ ਜਾਵੇਗਾ ਪਰ 42ਵੇਂ ਓਵਰ ਤੋਂ ਬਾਅਦ ਲਗਾਤਾਰ ਇਕ-ਇਕ ਤੋਂ ਬਾਅਦ 4 ਵਿਕਟਾਂ ਆਊਟ ਹੋ ਗਈਆਂ।
4. 28 ਦੌੜਾਂ ਦੇ ਅੰਦਰ ਗੁਆਈਆਂ 7 ਵਿਕਟਾਂ
ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਮੈਚ ਦੇ ਆਖਰੀ ਸਮੇਂ ਓਵਰਾਂ ‘ਚ ਖਰਾਬ ਪ੍ਰਦਰਸ਼ਨ ਦਾ ਹੋਣਾ ਹੈ। ਟੀਮ ਨੇ ਆਖਿਰੀ 7 ਵਿਕਟਾਂ ‘ਚ 28 ਦੌੜਾਂ ਦੇ ਅੰਦਰ ਗੁਆਈਆਂ। ਜਿਸ ਤੋਂ ਬਾਅਦ ਪੂਰੀ ਟੀਮ 219 ‘ਤੇ ਆਲ ਆਊਟ ਹੋ ਗਈ ਅਤੇ ਮੈਚ 9 ਦੌੜਾਂ ਨਾਲ ਭਾਰਤੀ ਟੀਮ ਮੈਚ ਹਾਰ ਗਈ।
5. ਮਿਤਾਲੀ ਰਾਜ ਦਾ ਰਨ ਆਊਟ ਹੋਣਾ
ਪੂਨਮ ਰਾਊਤ ਦੇ 85 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਉਸ ਸਮੇਂ ਮੈਚ ਪੂਰੀ ਤਰ੍ਹਾਂ ਭਾਰਤ ਦੀ ਝੋਲੀ ‘ਚ ਆ ਗਿਆ ਸੀ। ਜਿਸ ਤੋਂ ਮਿਤਾਲੀ ਰਾਜ 17 ਦੌੜਾਂ ‘ਤੇ ਆਊਟ ਹੋ ਗਈ ਅਤੇ ਫਿਰ ਇੰਗਲੈਂਡ ਟੀਮ ਤੋਂ ਭਾਰਤੀ ਟੀਮ ਦੇ ਦੌੜਾਂ ਬਣਾਉਣ ਦੀ ਰਫਤਾਰ ‘ਤੇ ਬ੍ਰੇਕ ਲਗਾ ਦਿੱਤੀ। ਇਸ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਤੇਜ਼ ਦੌੜਾਂ ਬਣਾਉਣ ਦੀ ਜ਼ਿੰਮੇਦਾਰੀ ਸੰਭਾਲੀ ਅਤੇ ਫਿਰ ਸ਼ਾਨਦਾਰ 51 ਦੌੜਾਂ ਦੀ ਪਾਰੀ ਖੇਡੀ।

Be the first to comment

Leave a Reply