ਭਾਰਤੀ ਮਹਿਲਾ ਟੀਮ ਨੇ ਏਸ਼ੀਆ ਬੈਡਮਿੰਟਨ ਟੀਮ ਚੈਂਪੀਅਨਸ਼ਿਪ ‘ਚ ਹਾਂਗਕਾਂਗ ਨੂੰ 3-2 ਨਾਲ ਹਰਾਇਆ

ਨਵੀਂ ਦਿੱਲੀ—ਓਲੰਪਿਕ ਤਮਗਾ ਜੇਤੂ ਪੀ.ਵੀ.ਸਿੰਧੂ ਦੀ ਅਗਵਾਈ ‘ਚ ਭਾਰਤੀ ਮਹਿਲਾ ਟੀਮ ਨੇ ਏਸ਼ੀਆ ਬੈਡਮਿੰਟਨ ਟੀਮ ਚੈਂਪੀਅਨਸ਼ਿਪ ‘ਚ ਹਾਂ-ਪੱਖੀ ਸ਼ੁਰੂਆਤ ਕਰਦੇ ਹੋਏ ਹਾਂਗਕਾਂਗ ਨੂੰ 3-2 ਨਾਲ ਹਰਾਇਆ। ਗ੍ਰੋਇਨ ਦੀ ਸੱਟ ਕਾਰਨ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਦੇ ਟੂਰਨਾਮੈਂਟ ਤੋਂ ਹੱਟਣ ਤੋਂ ਬਾਅਦ ਸਿੰਧੂ ਨੇ ਆਪਣੀ ਉਪਯੋਗਤਾ ਸਾਬਿਤ ਕਰਦੇ ਹੋਏ ਪਹਿਲੇ ਸਿੰਗਲ ਮੈਚ ਜਿੱਤਿਆ ਅਤੇ ਫਿਰ ਸਿੱਕੀ ਰੈਡੀ ਨਾਲ ਮਿਲ ਕੇ ਡਬਲਜ਼ ‘ਚ ਵੀ ਜਿੱਤ ਹਾਸਲ ਕੀਤੀ।
ਐਤਵਾਰ ਨੂੰ ਇੰਡੀਆ ਓਪਨ ਦੇ ਫਾਈਨਲ ‘ਚ ਮਿਲੀ ਦਿਲ ਤੋੜਨ ਵਾਲੀ ਹਾਰ ਤੋਂ ਉਭਰਦੇ ਹੋਏ ਸਿੰਧੂ ਨੇ ਪਹਿਲੇ ਸਿੰਗਲਜ਼ ‘ਚ ਹਾਂਗਕਾਂਗ ਦੀ ਯਿਪ ਪੁਈ ਯਿਨ ਨੂੰ ਸਿੱਧੇ ਸੈਂਟਾਂ ‘ਚ 21-12, 21-18 ਨਾਲ ਹਰਾਇਆ। ਅਸ਼ਵਿਨੀ ਪੋਨੱਪਾ ਅਤੇ ਪ੍ਰਾਜਕਤਾ ਸਾਵੰਤ ਨੂੰ ਹਾਲਾਂਕਿ ਪਹਿਲੇ ਮਹਿਲਾ ਡਬਲਜ਼ ‘ਚ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਏਨਜ ਵਿੰਗ ਅਤੇ ਯੁੰਗ ਏਨਗਾ ਟਿੰਗ ਖਿਲਾਫ 52 ਮਿੰਟਾਂ ‘ਚ 22-20, 20-22, 10-21 ਨਾਲ ਹਾਰ ਝੱਲਣੀ ਪਈ।

Be the first to comment

Leave a Reply