ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਸੁਮਰਾਈ ਟੇਟੇ ਨੂੰਪੁਰਸਕਾਰ ਮਿਲਣ ‘ਤੇ ਸੋਮਵਾਰ ਇੱਥੇ ਕੀਤਾ ਸਨਮਾਨ

ਰਾਂਚੀ— ਰਾਂਚੀ ਰੇਲ ਮੰਡਲ ‘ਚ ਨੌਕਰੀ ਕਰਦੀ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਸੁਮਰਾਈ ਟੇਟੇ ਨੂੰ ਪ੍ਰਤੀਸ਼ਠਤ ਧਿਆਨਚੰਦ ਪੁਰਸਕਾਰ ਮਿਲਣ ‘ਤੇ ਸੋਮਵਾਰ ਇੱਥੇ ਸਨਮਾਨ ਕੀਤਾ ਗਿਆ। ਰੇਲਵੇ ਨੇ ਦੱਸਿਆ ਕਿ ਰਾਂਚੀ ਰੇਲ ਮੰਡਲ ਦੇ ਅਪਰ ਮੰਡਲ ਰੇਲ ਪ੍ਰਬੰਧਕ ਵਿਜੇ ਕੁਮਾਰ ਨੇ ਟੇਟੇ ਨੂੰ ਗੁਲਦਸਤਾ ਦੇ ਕੇ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ ਰਾਂਚੀ ਰੇਲ ਮੰਡਲ ਦੀ ਖੁਸ਼ਕਿਸਮਤੀ ਹੈ ਕਿ ਇਸ ਮੰਡਲ ‘ਚ ਕਈ ਖੇਡਾਂ ਦਾ ਹੁਨਰ ਹੈ। ਸੋਮਵਾਰ ਸੁਮਰਾਈ ਟੇਟੇ ਨੂੰ ਮਿਲੇ ਇਸ ਪੁਰਸਕਾਰ ਨਾਲ ਸਾਨੂੰ ਸਾਰਿਆਂ ਨੂੰ ਮਾਣ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ‘ਚ ਸਾਡੇ ਖਿਡਾਰੀ ਵਧੀਆ ਖੇਡਣਗੇ। ਸੁਮਰਾਈ ਟੇਟੇ ਦੇਸ਼ ਦੀ ਮਹਿਲਾ ਹਾਕੀ ਖਿਡਾਰੀ ਹੈ ਜਿਨ੍ਹਾ ਨੂੰ ਇਹ ਸਨਮਾਨ ਮਿਲਿਆ ਹੈ।

Be the first to comment

Leave a Reply