ਭਾਰਤੀ ਮੂਲ ਦੇ ਇਕ 55 ਸਾਲਾਂ ਦੁਕਾਨਦਾਰ ਨੇ 3 ਲੁਟੇਰਿਆਂ ਦਾ ਕੀਤਾ ਮੁਕਾਬਲਾ

ਲੰਡਨ — ਬ੍ਰਿਟੇਨ ‘ਚ ਭਾਰਤੀ ਮੂਲ ਦੇ ਇਕ ਦੁਕਾਨਦਾਰ ਨੇ ਸਿਰਫ ਕਾਰਡਬੋਰਡਾਂ ਦੇ ਬਕਸਿਆਂ ਦੇ ਸਹਾਰੇ 3 ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਲੁਟੇਰਿਆਂ ਨੂੰ ਉਥੋਂ ਭੱਜਣ ‘ਤੇ ਮਜ਼ਬੂਰ ਕਰ ਦਿੱਤਾ। ਇਕ ਸੀ. ਸੀ. ਟੀ. ਵੀ. ਫੁਟੇਜ ‘ਚ ਦੇਖਿਆ ਜਾ ਸਕਦਾ ਸੀ ਕਿ 55 ਸਾਲਾਂ ਰਾਜ ਸੰਧੂ ਸੋਮਵਾਰ ਦੀ ਰਾਤ ਨੂੰ ਵਾਰਵੀਕਸ਼ਾਇਰ ‘ਚ ਸਥਿਤ ਆਪਣੇ ਮੇਪੋਲ ਸਟੋਰ ‘ਤੇ ਲੁਟੇਰਿਆਂ ਨਾਲ ਮੁਕਾਬਲਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ 3 ਅਣ-ਪਛਾਤੇ ਲੁਟੇਰਿਆਂ ‘ਚੋਂ ਇਕ ਲੁਟੇਰੇ ਨੇ ਉਸ ‘ਤੇ ਹਥੌੜੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਉਸ ‘ਤੇ ਹੱਥ ‘ਤੇ ਸੱਟ ਪਰ ਫਿਰ ਵੀ ਉਹ ਕਾਰਡਬੋਰਡਾਂ ਨਾਲ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਦੁਕਾਨ ਦੇ ਦੂਜੇ ਪਾਸੇ ਚੱਲਾ ਜਾਂਦਾ ਹੈ। ਹੱਥ ‘ਚ ਸੱਟ ਲੱਗਣ ਦੇ ਕਾਰਨ ਲੁਟੇਰੇ ਕੁਝ ਕੁ ਪੈਸੇ ਲੈ ਕੇ ਭੱਜੜ ‘ਚ ਕਾਮਯਾਬ ਰਹੇ। ਸੰਧੂ ਨੇ ਦੱਸਿਆ ਕਿ ਇਹ ਕੁਦਰਤੀ ਪ੍ਰਤੀਕਿਰਿਆ ਸੀ। ਮੈਂ ਸੋਚਿਆ ਕਿ ਜੇਕਰ ਮੈਂ ਉਨ੍ਹਾਂ ਨੂੰ ਨਾ ਰੋਕਿਆ ਤਾਂ ਉਹ ਆਪਣੇ ਹਥੌੜੇ ਨਾਲ ਮੇਰੇ ਸਿਰ ‘ਤੇ ਸੱਟ ਮਾਰ ਸਕਦੇ ਹਨ ਅਤੇ ਸਾਰੇ ਪੈਸੇ ਲੈ ਕੇ ਵੀ ਭੱਜ ਸਕਦੇ ਸਨ।

Be the first to comment

Leave a Reply