ਭਾਰਤੀ ਰਿਜ਼ਰਵ ਬੈਂਕ ਨੇ ਬੁਧਵਾਰ ਨੂੰ ਕਰੰਸੀ ਨੀ ਤੀ ਸਮੀਖਿਆ ਜਾਰੀ ਕਰਦੇ ਹੋਏ ਰੈਪੋ ਰੇਟ ਨੂੰ ਪਹਿਲਾਂ ਦੀ ਤਰ੍ਹਾਂ 6 ਫੀਸਦੀ ‘ਤੇ ਬਰਕਰਾਰ ਰ¤ਖਣ ਦਾ ਫੈਸਲਾ ਕੀਤਾ

ਨਵੀਂ ਦਿੱਲੀ, 6 ਦਸੰਬਰ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁ¤ਧਵਾਰ ਨੂੰ ਕਰੰਸੀ ਨੀਤੀ ਸਮੀਖਿਆ ਜਾਰੀ ਕਰਦੇ ਹੋਏ ਰੈਪੋ ਰੇਟ ਨੂੰ ਪਹਿਲਾਂ ਦੀ ਤਰ੍ਹਾਂ 6 ਫੀਸਦੀ ‘ਤੇ ਬਰਕਰਾਰ ਰ¤ਖਣ ਦਾ ਫੈਸਲਾ ਕੀਤਾ ਹੈ। ਮਹਿੰਗਾਈ ਵਧਣ ਦੇ ਖਦਸ਼ੇ ਕਾਰਨ ਪਾਲਿਸੀ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਰਿਵਰਸ ਰੈਪੋ ਵੀ ਪਹਿਲੇ ਦੀ ਤਰ੍ਹਾਂ 5.75 ਫੀਸਦੀ ‘ਤੇ ਬਣੀ ਰਹੇਗੀ। ਪਾਲਿਸੀ ਰੇਟ ‘ਚ ਕੋਈ ਕਟੌਤੀ ਨਾ ਹੋਣ ਕਾਰਨ ਤੁਹਾਡੀ ਕਿਸ਼ਤ ‘ਚ ਕੋਈ ਕਟੌਤੀ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਬੈਂਕ ਦੇ ਗਾਹਕਾਂ ਨੂੰ ਸਸਤੇ ਕਰਜ਼ੇ ਲਈ ਫਰਵਰੀ ਤਕ ਹੋਰ ਉਡੀਕ ਕਰਨੀ ਹੋਵੇਗੀ। ਇਹ ਦੂਜੀ ਵਾਰ ਹੈ ਜਦੋਂ ਰਿਜ਼ਰਵ ਬੈਂਕ ਨੇ ਪਾਲਿਸੀ ਰੇਟ ‘ਚ ਕੋਈ ਕਟੌਤੀ ਨਹੀਂ ਕੀਤੀ ਹੈ।ਰੈਪੋ ਰੇਟ ਉਹ ਵਿਆਜ ਦਰ ਹੈ, ਜਿਸ ‘ਤੇ ਕੇਂਦਰੀ ਬੈਂਕ ਯਾਨੀ ਰਿਜ਼ਰਵ ਬੈਂਕ ਹੋਰਾਂ ਬੈਂਕਾਂ ਨੂੰ ਜ਼ਰੂਰਤ ਲਈ ਉਧਾਰ ਦਿੰਦਾ ਹੈ। ਇਸ ‘ਚ ਕਟੌਤੀ ਕੀਤੇ ਜਾਣ ਨਾਲ ਬੈਂਕਾਂ ਦੀ ਲਾਗਤ ਘ¤ਟ ਹੁੰਦੀ ਹੈ ਅਤੇ ਰਿਹਾਇਸ਼ੀ, ਵਾਹਨਾਂ ਅਤੇ ਕਾਰੋਬਾਰ ਚਲਾਉਣ ਲਈ ਦਿ¤ਤਾ ਗਿਆ ਕਰਜ਼ਾ ਸਸਤਾ ਹੁੰਦਾ ਹੈ। ਦੂਜੇ ਸ਼ਬਦਾਂ ‘ਚ ਰੋਜ਼ਾਨਾ ਕੰਮਕਾਜ ਲਈ ਬੈਂਕਾਂ ਨੂੰ ਵੀ ਵ¤ਡੀ ਰਕਮ ਦੀ ਜ਼ਰੂਰਤ ਪੈਂਦੀ ਹੈ ਅਤੇ ਅਜਿਹੀ ਸਥਿਤੀ ‘ਚ ਉਨ੍ਹਾਂ ਲਈ ਦੇਸ਼ ਦੇ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ ਸਭ ਤੋਂ ਆਸਾਨ ਬਦਲ ਹੁੰਦਾ ਹੈ।

Be the first to comment

Leave a Reply