ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਭਾਰਤ ਦੀ ਟਵੰਟੀ-20 ਜਿੱਤ ‘ਚ ਪੂਰੀਆਂ ਕਰ ਲਈਆਂ ਆਪਣੀਆਂ 1000 ਦੌੜਾਂ

ਨਵੀਂ ਦਿੱਲੀ  ਭਾਰਤ—ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਭਾਰਤ ਦੀ ਟਵੰਟੀ-20 ਜਿੱਤ ‘ਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। 30 ਸਾਲਾ ਰੋਹਿਤ ਨੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਨਿਊਜ਼ੀਲੈਂਡ ਵਿਰੁੱਧ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਇਹ ਉਪਲੱਬਧੀ ਹਾਸਲ ਕੀਤੀ। ਰੋਹਿਤ ਦਾ ਨਿਊਜ਼ੀਲੈਂਡ ਵਿਰੁੱਧ ਇਹ ਪਹਿਲਾ ਅਤੇ ਕੁੱਲ 12ਵਾਂ ਅਰਧ-ਸੈਂਕੜਾ ਸੀ। ਭਾਰਤ ਨੇ ਇਸ ਮੁਕਾਬਲੇ ਨੂੰ 53 ਦੌੜਾਂ ਨਾਲ ਜਿੱਤ ਕੇ ਨਿਊਜ਼ੀਲੈਂਡ ਵਿਰੁੱਧ ਪਹਿਲੀ ਟਵੰਟੀ-20 ਜਿੱਤ ਦਰਜ ਕੀਤੀ।
ਰੋਹਿਤ ਨੇ ਭਾਰਤ ਦੇ 41 ਟਵੰਟੀ-20 ਮੈਚਾਂ ‘ਚ ਜਿੱਤ ‘ਚ 37.40 ਦੀ ਔਸਤ ਨਾਲ 1010 ਦੌੜਾਂ ਪੂਰੀਆਂ ਕਰ ਲਈਆਂ ਹਨ, ਜਿਸ ‘ਚ 10 ਅਰਧ-ਸੈਂਕੜੇ ਸ਼ਾਮਿਲ ਹਨ। ਰੋਹਿਤ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲਾ ਦੂਸਰਾ ਬੱਲੇਬਾਜ਼ ਬਣ ਗਿਆ ਹੈ। ਵਿਰਾਟ ਭਾਰਤ ਦੇ 34 ਟਵੰਟੀ-20 ਮੈਚਾਂ ਦੀ ਜਿੱਤ ਵਿਚ 13 ਅਰਧ-ਸੈਂਕੜਿਆਂ ਦੀ ਬਦੌਲਤ 69.57 ਦੀ ਔਸਤ ਨਾਲ 1322 ਦੌੜਾਂ ਬਣਾ ਚੁੱਕਾ ਹੈ।

Be the first to comment

Leave a Reply

Your email address will not be published.


*