ਭਾਰਤੀ ਸੀਮਾ ਅੰਦਰ ਦਾਖਲ ਹੋਇਆ 12 ਸਾਲਾ ਪਾਕਿਸਤਾਨੀ ਲੜਕਾ ਕਾਬੂ

FILE - In this July 17, 2006 file photo, Border Security Force soldiers patrol the India-Pakistan border at Kanachak, about 15 kilometers (9 miles) west of Jammu, India. Pakistan and India traded accusations Sunday, Jan. 6, 2013, of violating the cease-fire in the disputed northern region of Kashmir, with Islamabad accusing Indian troops of a cross-border raid that killed one of its soldiers and India charging that Pakistani shelling destroyed a home on its side. (AP Photo/Channi Anand, File)

ਫ਼ਿਰੋਜ਼ਪੁਰ, : ਸੀਮਾ ਸੁਰੱਖਿਆ ਬਲ ਨੇ ਕੌਮਾਂਤਰੀ ਸਰਹੱਦ ਤੋਂ ਭਾਰਤੀ ਸੀਮਾ ਅੰਦਰ ਦਾਖਲ ਹੋਏ ਇੱਕ 12 ਸਾਲਾਂ ਦੇ ਪਾਕਿਸਤਾਨੀ ਲੜਕੇ ਨੂੰ ਕਾਬੂ ਕੀਤਾ ਹੈ । ਕਾਬੂ ਕੀਤਾ ਗਿਆ ਲੜਕਾ ਬੋਲਦਾ ਨਹੀ ਹੈ ਅਤੇ ਇਸ ਨੂੰ ਥਾਣਾ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿੱਥੇ ਉਸ ਖਿਲਾਫ ਵਿਦੇਸ਼ੀ ਅਤੇ ਪਾਸਪੋਰਟ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੂੰ ਏ ਕੰਪਨੀ 105 ਬਟਾਲੀਅਨ ਬੀ.ਐਸ.ਐਫ ਦੇ ਕੰਪਨੀ ਕਮਾਂਡਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 12.15 ਵਜੇ ਹਿੰਦ-ਪਾਕਿ ਕੌਮਾਂਤਰੀ ਸਰਹੱਦ ‘ਤੇ ਪੈਂਦੀ ਚੌਂਕੀ ਬੀ.ਪੀ. ਨੰਬਰ 191/44-45 ਤੋਂ ਪਾਕਿਸਤਾਨ ਤੋਂ ਸਰਹੱਦ ਟੱਪ ਕੇ ਪੰਜਾਬ (ਭਾਰਤ) ਖੇਤਰ ਵਿੱਚ ਦਾਖਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਲੜਕਾ ਜਿਸ ਦੀ ਉਮਰ 12 ਸਾਲ ਦੇ ਕਰੀਬ ਹੈ ਬੋਲਦਾ ਨਹੀ ਹੈ ਅਤੇ ਇਸ ਦੇ ਕਬਜੇ ਵਿੱਚੋਂ 20 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਨਾਮਾਲੂਮ ਪਾਕਿਤਸਾਨੀ ਲੜਕੇ ਖਿਲਾਫ ਧਾਰਾ 14 ਫੌਰਨ ਐਕਟ, 3/34 ਇੰਡੀਅਨ ਪਾਸਪੋਰਟ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply